
Poem: ਦੇਖੋ ਹੁਣ ਡਾਕਾ ਪੰਜਾਬ ਦੇ ਪਾਣੀ ’ਤੇ ਹੈ ਪੈਣ ਲੱਗਾ,
Poem: ਦੇਖੋ ਹੁਣ ਡਾਕਾ ਪੰਜਾਬ ਦੇ ਪਾਣੀ ’ਤੇ ਹੈ ਪੈਣ ਲੱਗਾ,
ਨਵਾਂ ਚੰਨ ਕੋਈ ਚੜੂ ਬਿਲਕੁਲ ਗੱਲ ਇਹ ਤਹਿ ਹੈ ਜੀ।
ਦੋਵੇਂ ਧਿਰਾਂ ਤਰਕ ਆਪੋ ਅਪਣਾ ਦਸਦੀਆਂ ਨੇ,
ਇਕ ਕਹਿੰਦੀ ਹਿੱਸਾ ਅਪਣਾ ਤੁਸੀਂ ਲਿਆ ਲੈ ਹੈ ਜੀ।
ਹੈਂਕੜਬਾਜ਼ੀ ਦੂਜੀ ਧਿਰ ਵੀ ਅਪਣੀ ਦਿਖਾਉਂਦੀ ਹੈ,
ਅਧਿਕਾਰੀ ਬਦਲਤੇ ਪੰਗਾ ਨਵਾਂ ਗਿਆ ਪੈ ਹੈ ਜੀ।
ਮੁੱਖ ਮੰਤਰੀ ਪੰਜਾਬ ਤਾਂ ਅੜ ਗਿਆ ਹੈ ਕਿਲ ਵਾਂਗੂੰ,
ਆਪੋਜੀਸ਼ਨ ਵਾਲਿਆਂ ਦੀ ਵੇਖਦੇ ਹਾਂ ਕੀ ਰਾਇ ਹੈ ਜੀ।
ਘਾਟ ਪਾਣੀ ਦੀ ਨੇ ਕਿਰਸਾਨੀ ਨੂੰ ਵੀਰੋ ਡੋਬ ਦੇਣਾ,
ਬੱਚਾ ਬੁੱਢਾ ਅਤੇ ਹਰ ਪੰਜਾਬੀ ਰਿਹਾ ਇਹ ਕਹਿ ਹੈ ਜੀ।
ਲੜੀਏ ਜ਼ੋਰ ਹੁਣ ਦੋਹਾਂ ਧਿਰਾਂ ਦਾ ਹੀ ਸੁਣੀਦਾ ਹੈ,
ਵੇਖੋ ਕਿਸ ਕਰਵਟ ਊਂਠ ਹੁਣ ਜਾਊਗਾ ਬਹਿ ਹੈ ਜੀ?
- ਜਸਵੀਰ ਸ਼ਰਮਾ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ। ਮੋ : 95691-49556