Poem: ‘ਤਖ਼ਤ ਸਾਹਿਬ’ ਵਿਖੇ ਹੁੰਦਾ ਲੋਕਾਂ ਦੇਖਿਆ ਜੋ,
Poem: ‘ਤਖ਼ਤ ਸਾਹਿਬ’ ਵਿਖੇ ਹੁੰਦਾ ਲੋਕਾਂ ਦੇਖਿਆ ਜੋ,
‘ਅਪਣੇ ਹਿਸਾਬ’ ਹੀ ਸੁਣਾਉਂਦੇ ਸਾਰੇ ਵਾਰਤਾ।
‘ਵਖਰੇ ਤਪਾਉਣੇ ਚੁੱਲ੍ਹੇ’ ਕਹਿ ਕੇ ਬੰਦ ਕਰੋ ਸਾਰੇ,
ਬਾਗ਼ੀ-ਦਾਗ਼ੀਆਂ ’ਚ ਹੈ ਕਰਾਈ ਇਕਸਾਰਤਾ।
ਹਾਈ-ਪ੍ਰੋਫ਼ਾਈਲ ਕਹਿੰਦੇ ਚੜ੍ਹੀ ਐ ਪਲੈਨ ਸਿਰੇ,
ਲਾਠੀ ਵੀ ਬਚਾ ਲਈ ਨਾਲੇ ਸੱਪ ਵੀ ਏ ਮਾਰ ’ਤਾ।
ਸੋਚਦੇ ਕਈ ਵਲਟੋਹੇ ਵਾਂਗੂੰ ‘ਦੋਸ਼ੀ’ ਮਾਂਜਣਾ ਸੀ,
ਕੌਮ-ਘਾਤੀ ਤਾਈਂ ‘ਸੌਖੀ ਸਜ਼ਾ’ ਦੇ ਕੇ ਸਾਰ ’ਤਾ।
ਕਲਾ ਵਰਤਾਈ ਸਤਿਗੁਰੂ ਜੀ ਨੇ ਬਹੁਤੇ ਕਹਿੰਦੇ,
ਪੰਥਕ ਧਿਰਾਂ ਨੂੰ ਚੰਗੀ ਲੱਗੀ ਨਹੀਂ ‘ਉਦਾਰਤਾ’।
ਵੱਡੀ ਇਹ ‘ਪ੍ਰਾਪਤੀ’ ਕਿ ਦੋਸ਼ੀ ਨੇ ਗੁਨਾਹ ਕੀਤੇ,
ਕਰ ਕੇ ਕਬੂਲ ‘ਹਾਂ ਜੀ-ਹਾਂ ਜੀ’ ਹੀ ਉਚਾਰ ’ਤਾ!
-ਤਰਲੋਚਨ ਸਿੰਘ ਦੁਪਾਲ ਪੁਰ, ਫ਼ੋਨ ਨੰ : 001-408-915-1268