ਵੱਡੀ ਗਿਣਤੀ ਵਿਚ ਸਰੂਪ ਹੋਏ ਚੋਰੀ, ਪਤਾ ਲੱਗੇ ਨਾ ਕਿਸ ਦਾ ਹੱਥ ਮੀਆਂ।
ਵੱਡੀ ਗਿਣਤੀ ਵਿਚ ਸਰੂਪ ਹੋਏ ਚੋਰੀ,
ਪਤਾ ਲੱਗੇ ਨਾ ਕਿਸ ਦਾ ਹੱਥ ਮੀਆਂ।
ਪਤਾ ਕਰੋ ਕਹਿਣ, ਸਰੂਪ ਗਏ ਕਿੱਥੇ,
ਲਾ ਧਰਨੇ ਘੇਰੇ ਲੋਕਾਂ ਪੱਥ ਮੀਆਂ।
ਸਿਟ ਬਣਾਈ ਜਿਹੜੀ ਹਾਕਮਾਂ ਨੇ,
ਕਰ ਰਹੀ ਉਹ ’ਕੱਠੇ ਤੱਥ ਮੀਆਂ।
ਜਾਵੇ ਨਿੱਤਰ ਦੁੱਧ ਦਾ ਦੁੱਧ ਪਾਣੀ,
ਬੰਦ ਹੋਵੇ ਲੋਕਾਂ ਦੀ ਕੱਥ ਮੀਆਂ।
ਸਭ ਤੋਂ ਸ੍ਰੇਸ਼ਟ ਗੁਰੂ ਸਾਹਬ ਸਾਡੇ,
ਪਾਪ ਜਾਣੇ ਕਿਵੇਂ ਇਹ ਲੱਥ ਮੀਆਂ।
ਕਿੰਨੇ ਸਾਲਾਂ ਤੋਂ ਇਹ ਸੀ ਮੰਗ ਵੱਡੀ,
ਗੱਲ ਗੋਲੀ ਨਾ ਕਿਸੇ ਵੀ ਸੱਥ ਮੀਆਂ।
ਹੋਵੇ ਕੋਈ ਜੋ ਦੋਸ਼ੀ ਜਾਵੇ ਪਾਇਆ,
ਸਜ਼ਾ ਮਿਲੇ ਮਿਸਾਲੀ ਅਕੱਥ ਮੀਆਂ।
ਪੰਜਾਬ ਵਸਦਾ ਗੁਰਾਂ ਦੇ ਨਾਂ ‘ਪੱਤੋ’,
ਸਚਾਈ ਆਉਣੀ ਕਾਨੂੰਨ ਮੱਥ ਮੀਆਂ।
- ਹਰਪ੍ਰੀਤ ਪੱਤੋ, ਮੋਗਾ।
ਮੋਬਾ : 94658-21417
