
ਆਪੋ ਵਿਚ ਫੁੰਕਾਰਦੇ ਰਹਿਣ ਸਾਰੇ, ‘ਏਕੇ’ ਕੋਲੋਂ ਤਾਂ ਦੂਰ ਹੀ ਨਸਦੇ ਨੇ।
ਵੱਖੋ ਵਖਰੇ ਫੱਟੇ ਲਾ ਤੁਰੇ ਫਿਰਦੇ,
ਰਾਖੇ ਪੰਥ ਦੇ ਖ਼ੁਦ ਨੂੰ ਹੀ ਦਸਦੇ ਨੇ।
ਆਪੋ ਵਿਚ ਫੁੰਕਾਰਦੇ ਰਹਿਣ ਸਾਰੇ,
‘ਏਕੇ’ ਕੋਲੋਂ ਤਾਂ ਦੂਰ ਹੀ ਨਸਦੇ ਨੇ।
ਸੇਹ ਦਾ ਤਕਲਾ ਗਡਿਆ ਕਢਦੇ ਨਾ,
ਬਿਆਨਬਾਜ਼ੀ ਦਾ ਤੀਰ ਹੀ ਕਸਦੇ ਨੇ।
ਚਾਰ ਦਿਨ ਵਿਰੋਧਤਾ ਕਰਨ ਮਗਰੋਂ,
ਉਸੇ ਟੱਬਰ ਦੇ ਵਿਚ ਜਾ ਵਸਦੇ ਨੇ।
ਸਿੱਖ ਸਿਆਸਤ ਤੋਂ ਲਥਦਾ ਗ੍ਰਹਿਣ ਹੈ ਨੀ,
ਤਾਹੀਉਂ ਮੁਕਦਾ ਨਹੀਂ ਕਲੇਸ਼ ਯਾਰੋ।
ਦੁੱਲੇ ਵਲੋਂ ਜੋ ਕੀਤੀਆਂ ਹੁੰਦੀਆਂ ਨੇ,
ਆ ਜਾਂਦੀਆਂ ‘ਲੱਧੀ’ ਦੇ ਪੇਸ਼ ਯਾਰੋ!
- ਤਰਲੋਚਨ ਸਿੰਘ ਦੁਪਾਲਪੁਰ
ਮੋਬਾਈਲ : 78146-92724