
ਦੋ ਪੁੜਾਂ ਵਿਚੋਂ ਨਿਕਲਣ ਵਾਸਤੇ ਜੀ, ਚਾਰਾ ਕੀਤਾ ਸੀ ਸਾਡੇ ਪੰਜਾਬੀਆਂ ਨੇ.................
ਦੋ ਪੁੜਾਂ ਵਿਚੋਂ ਨਿਕਲਣ ਵਾਸਤੇ ਜੀ, ਚਾਰਾ ਕੀਤਾ ਸੀ ਸਾਡੇ ਪੰਜਾਬੀਆਂ ਨੇ,
ਲੰਮੀ ਰੇਸ ਦੇ ਘੋੜੇ ਨਾ ਬਣਨ ਦਿਤੇ, ਆਪੋ ਧਾਪੀਆਂ ਤੇ ਸ਼ਤਾਬੀਆਂ ਨੇ,
ਦਿਤੀ ਰੋਲ 'ਬਦਲਾਉ' ਦੀ ਆਸ ਯਾਰੋ, ਕੁਰਸੀ ਵਾਸਤੇ ਦਿਲੀ ਬੇਤਾਬੀਆਂ ਨੇ,
ਤਾਣਾ-ਬਾਣਾ ਉਲਝਾ ਕੇ ਰੱਖ ਦਿਤਾ, ਲੀਡਰਾਂ-ਵਰਕਰਾਂ ਦੀਆਂ ਖ਼ਰਾਬੀਆਂ ਨੇ,
ਕਰਨੇ ਫ਼ੈਸਲੇ ਵਾਂਗ ਜਜ਼ਬਾਤੀਆਂ ਦੇ, ਹਾਣ ਲਾਭ ਨਾ ਕਦੇ ਵਿਚਾਰਨਾ ਏ,
ਹੁਣ ਲੋੜ ਨਾ ਪਵੇਗੀ ਦੁਸ਼ਮਣਾਂ ਦੀ, ਝਾੜੂ ਅਪਣੇ 'ਆਪ' ਖਿਲਾਰਨਾ ਏ।
-ਤਰਲੋਚਨ ਸਿੰਘ 'ਦੁਪਾਲਪੁਰ', ਸੰਪਰਕ : 001-408-915-1268