Poem: ਜਿਹੜੇ ਮੰਤਰੀ ਘੁਟਾਲਿਆਂ ਵਿਚ ਫਸ ਗਏ, ਕੀ ਲੋਕਾਂ ਦਾ ਸਕਣ ਸਵਾਰ ਭਾਈ।
ਜਿਹੜੇ ਮੰਤਰੀ ਘੁਟਾਲਿਆਂ ਵਿਚ ਫਸ ਗਏ, ਕੀ ਲੋਕਾਂ ਦਾ ਸਕਣ ਸਵਾਰ ਭਾਈ।
ਵੋਟਾਂ ਮੰਗਣ ਜੋ ਬੜੇ ਸ਼ਰੀਫ਼ ਬਣ ਕੇ, ਹੱਥ ਬੰਨ੍ਹਣ ਤੇ ਨਿਮਕੀ ਧਾਰ ਭਾਈ।
ਮਨਮਾਨੀਆਂ ਕਰਨ ਪਏ ਉਹ, ਵਾਅਦੇ ਕੀਤਿਆਂ ਨੂੰ ਜਾਣ ਵਿਸਾਰ ਭਾਈ।
ਦਿਨੋ-ਦਿਨ ਕੁਰੱਪਸ਼ਨ ਵਧੀ ਜਾਵੇ, ਇਹ ਰੱਜ ਕੇ ਵੀ ਮਾਰਨ ਡਕਾਰ ਭਾਈ।
ਨਹੀਂ ਨੱਥ ਮਹਿੰਗਾਈ ਨੂੰ ਕੋਈ ਪਾਉਂਦਾ, ਲੋਕੀਂ ਮੁਫ਼ਤ ਦੀ ਬਿਜਲੀ ਨਾ ਲੈਣ ਸਾਰ ਭਾਈ।
ਚਿੱਟਾ ਹੱਟੀਆਂ ’ਤੇ ਪਿਆ ਆਮ ਮਿਲਦਾ, ਪੁੱਤ ਟੀਕਿਆਂ ਨੇ ਦੇਣੇ ਮਾਰ ਭਾਈ।
‘ਲਹਿਰੀ ਪੱਤੋ’ ਵਾਲਾ ਕਹੇ ਲੋਕੋ ਕਰੋ ਏਕਾ, ਭ੍ਰਿਸ਼ਟ ਲੋਕਾਂ ਨੂੰ ਜੜੋਂ ਦੇਈਏ ਉਖਾੜ ਭਾਈ।
- ਪ੍ਰੀਤਮ ਲਹਿਰੀ ਪੱਤੋ, ਮੋਬਾਈਲ : 76969-10373