
ਮੋਦੀ ਸਾਹਬ ਵੀ ਕਰਦੇ ਜ਼ਿੱਦ ਵੇਖੇ, ਕਹਿਣ ਨਾ 370 ਧਾਰਾ ਤੇ ਨਾ ਬਿੱਲ ਵਾਪਸ ਹੋਣੇ ਜੀ,
ਮੋਦੀ ਸਾਹਬ ਵੀ ਕਰਦੇ ਜ਼ਿੱਦ ਵੇਖੇ, ਕਹਿਣ ਨਾ 370 ਧਾਰਾ ਤੇ ਨਾ ਬਿੱਲ ਵਾਪਸ ਹੋਣੇ ਜੀ,
ਉਹ ਕਾਨੂੰਨ ਬਿੱਲ ਵੀ ਕੀ ਬਿੱਲ ਹੋਏ, ਜਿੱਥੇ ਬੰਦਿਆਂ ਦੇ ਪੱਲੇ ਪੈ ਗਏ ਰੋਣੇ ਜੀ,
ਸਾਡੇ ਦੇਸ਼ ਅੰਦਰ ਕਿਉਂ ਨਫ਼ਰਤ ਫ਼ੈਲ ਰਹੀ, ਕੀ ਕੋਈ ਹੋਰ ਨਹੀਂ ਰਾਹ ਸੋਹਣੇ ਜੀ,
ਬਹੁਤ ਵਾਰੀ ਉੱਜੜ ਕੇ ਵਸਿਆ ਪੰਜਾਬ ਸਾਡਾ, ਹੁਣ ਉੱਜੜੇ ਤਾਂ ਵੱਸ ਨਹੀਂ ਹੋਣੇ ਜੀ,
ਸਾਨੂੰ ਭੁੱਲੇ ਨਹੀਂਉ ਜ਼ਖ਼ਮ ਚੁਰਾਸੀ ਵਾਲੇ, ਜੇ ਲੱਗੇ ਫੱਟ ਹੋਰ ਸਹਿ ਨਹੀਂ ਹੋਣੇ ਜੀ,
ਦਸ ਕਿੰਨੀਆਂ ਕੁਰਬਾਨੀਆਂ ਤੇਰੇ ਹਿੱਸੇ ਪੰਜਾਬ ਸਿਆਂ, ਹੋਰ ਦਾਗ਼ ਕਿੰਨੇ ਧੋਣੇ ਜੀ,
ਕੀ ਕਿਸਾਨ ਗ਼ਲਤ ਕਰੇ, ਐ ਮੇਰੇ ਦੇਸ਼ ਦੇ ਲੋਕੋ, ਤੁਸੀਂ ਹੀ ਸੋਚੋ ਵਿਚਾਰੋ,
ਕਹੇ ਜਖਵਾਲੀ ਹੁਣ ਇਕ ਹੋ ਕੇ, ਹਾਅ ਦਾ ਨਾਅਰਾ ਮਾਰੋ, ਹਾਂ ਹਾਅ ਦਾ ਨਾਅਰਾ।
-ਗੁਰਪ੍ਰੀਤ ਸਿੰਘ ਜਖਵਾਲੀ, ਸੰਪਰਕ : 98550-36444