
Poem : ਹਿਜਰ ਤੇਰੇ ਵਿਚ
ਹਿਜਰ ਤੇਰੇ ਵਿਚ
ਹਿਜਰ ਤੇਰੇ ਵਿਚ ਅਸੀ ਵੇ ਸਜਣਾ,
ਪਲ-ਪਲ ਮਰਦੇ ਰਹੇ।
ਤੀਰ ਵਿਛੋੜੇ ਵਾਲੇ ਸੱਜਣਾ,
ਨਿਤ ਸੀਨੇ ਵਿਚ ਜਰਦੇ ਰਹੇ।
ਛੱਡ ਗਿਉਂ ਅਧਵਾਟੇ,
ਵਿਯੋਗ ਤੇਰੇ ਵਿਚ ਆਹਾਂ ਭਰਦੇ ਰਹੇ।
ਲੋਕੀਂ ਮਾਰਦੇ ਮੇਹਣੇ ਸੀ,
ਤਾਂ ਵੀ ਹੱਕ ਤੇਰੇ ਵਿਚ ਖੜਦੇ ਰਹੇ।
ਜ਼ਖ਼ਮ ਬੇਵਫ਼ਾਈ ਵਾਲੇ,
ਧਰ ਵਫ਼ਾ ਦੀ ਪੱਟੀ ਭਰਦੇ ਰਹੇ।
ਵਾਂਗ ਬੇਗਾਨੇ ਛੱਡ ਗਿਉਂ,
ਸਾਨੂੰ ਤੇਰੀ ਖ਼ਾਤਰ ਲੜਦੇ ਰਹੇ।
ਪੰਡ ਫ਼ਕਰਾਂ ਦੀ ਸਿਰ ਤੇ ਚੁਕ,
ਡੰਨ ਤੇਰੇ ਲਈ ਭਰਦੇ ਰਹੇ।
ਸਮਝ ਉਸ ਨੂੰ ਖੇਲ ਨਸੀਬਾਂ ਦਾ,
ਚਾਈਂ ਚਾਈਂ ਹਰਦੇ ਰਹੇ।
ਸਹੁੰ ਤੇਰੀ ਖ਼ਾਤਰ ਅਜੀਤ,
ਅਪਣਿਆਂ ਨਾਲ ਲੜਦੇ ਰਹੇ।
ਪੰਧ ਜ਼ਿੰਦਗੀ ਦਾ ਮਕਾਉਣ ਲਈ,
ਤੇਰੀ ਉਡੀਕ ਕਰਦੇ ਰਹੇ ।
-ਅਜੀਤ ਖੰਨਾ, 85448-54669