ਕਾਵਿ ਵਿਅੰਗ: ਅਰਜ਼ ਕਰਾਂ.......
Published : Nov 8, 2022, 12:38 pm IST
Updated : Nov 8, 2022, 12:47 pm IST
SHARE ARTICLE
Poetic Sarcasm: Apply...
Poetic Sarcasm: Apply...

ਅਰਜ਼ ਕਰਾ ਗੁਰੂ ਨਾਨਕ ਜੀ, ਇਕ ਕਰੋ ਉਦਾਸੀ ਹੋਰ।

 

ਅਰਜ਼ ਕਰਾ ਗੁਰੂ ਨਾਨਕ ਜੀ, ਇਕ ਕਰੋ ਉਦਾਸੀ ਹੋਰ।
        ਇੱਥੇ ਪਰਜਾ ਦੇ ਰਾਖੇ ਹੀ, ਬਣ ਬਹਿ ਗਏ ਨੇ ਚੋਰ।
ਪੜ੍ਹ ਲਿਖ ਜਵਾਨੀ ਲਾਉਂਦੀ ਧਰਨੇ, ਅਨਪੜ੍ਹ ਲੀਡਰਾਂ ਦੇ ਹੱਥ ਡੋਰ।
        ਚੁੱਪ ਚਪੀਤੇ ਸਭ ਵੇਚ ਗਏ, ਇਹ ਜ਼ਰਾ ਨਾ ਕਰਦੇ ਸ਼ੋਰ।
ਹਾਲ ਮੰਦੜੇ ਹੋਏ ਜਵਾਨੀ ਦੇ, ਪਤਾ ਨਾ ਲੱਗੇ ਸਿੰਘ ਹੈ ਜਾਂ ਕੌਰ।
      ਬਾਣੇ ਵਖਰੇ ਵਖਰੇ ਪਾਉਂਦੇ ਨੇ, ਵਿਰਲੇ ਕਰਦੇ ਬਾਣੀ ’ਤੇ ਗ਼ੌਰ।
ਸਭ ਅਪਣੇ ਹੀ ਕਰਵਾ ਰਹੇ, ਬੇਅਦਬੀਆਂ ਕਰਦਾ ਨਾ ਕੋਈ ਹੋਰ।
       ਲੜ-ਲੜ ਲੈਂਦੇ ਪ੍ਰਧਾਨਗੀਆਂ, ਕਹਿਣ ਸਾਡਾ ਚਲਦਾ ਜ਼ੋਰ।
ਪ੍ਰਵਾਰ ਤੇਰਾ ਭਟਕ ਗਿਆ, ਆ ਕੇ ਸਿੱਧੇ ਰਸਤੇ ਤੋਰ।
    ਭਾਈ ਭਾਈ ਦਾ ਦੁਸ਼ਮਣ ਬਣਿਆ, ਮੌਲਾ ਕੈਸਾ ਚਲ ਪਿਆ ਦੌਰ।
ਓ ਹਵਾ, ਪਾਣੀ ਨਾ ਰਹਿ ਗਿਆ, ਨਾ ਦਿਖਦੇ ਤਿੱਤਰ, ਤੋਤੇ ਮੋਰ।
         ਅਰਜ਼ ਕਰਾਂ ਗੁਰੂ ਨਾਨਕ ਜੀ, ਇਕ ਕਰੋ ਉਦਾਸੀ ਹੋਰ।
- ਪਰਮਜੀਤ ਸੰਧੂ ਥੇਹ ਤਿੱਖਾ ਗੁਰਦਾਸਪੁਰ।  ਮੋ : 9464427651

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement