
ਦੇਖ ਕਣਕਾਂ ਨੇ ਬਦਲਿਆ ਰੰਗ, ਸੱਜਣਾ, ਰੱਖੀਂ ਅਪਣੇ ਸੰਗ।
Poem: ਦੇਖ ਕਣਕਾਂ ਨੇ ਬਦਲਿਆ ਰੰਗ,
ਸੱਜਣਾ, ਰੱਖੀਂ ਅਪਣੇ ਸੰਗ।
ਦਾਤੀਆਂ ਦੋ ਬਣਵਾਂ ਲਈਏ,
ਹਾੜੀ ਵੱਢੂਗੀ ਤੇਰੇ ਨਾਲ।
ਕਰ ਕੇ ਮਿਹਨਤ ਦੋਵੇਂ,
ਕੋਠੀ, ਦਾਣੇ ਪਾ ਲਈਏ
ਕਿਉਂ ਭੁੱਲ ਗਈ ਤੂੰ ਕਰਤਾਰੋਂ,
ਕੰਬਾਈਨਾਂ ਆ ਗਈਆਂ ਹੁਣ ਬਾਹਰੋਂ।
ਦਾਤੀਆਂ ਦਾ ਜ਼ਮਾਨਾ ਬੀਤਿਆ,
ਦੇਰ ਹੋ ਗਈ ਪੰਜਾਬੀਆਂ ਨੂੰ ਕੰਮ ਕੀਤਿਆਂ
ਤੂੰ ਬਹਿ ਜਾਏ ਲਾ ਕੇ,
ਪੈਸੇ ਆਉਣਗੇ ਖਾਤੇ ਵਿਚ ਆਪੇ।
ਤੂੰ ਭੁੱਲ ਜਾਅ ਹੁਣ ਦਾਤੀਆਂ ਨੂੰ,
ਦਾਤੀਆਂ ਦਾ ਜ਼ਮਾਨਾ ਬੀਤਿਆ
ਮੈਂ ਤਾਂ ਨੱਢੀ ਪੰਜਾਬ ਦੀ-ਆਂ,
ਨਾ ਕੋਈ ਧੀ, ਨਵਾਬ ਦੀ-ਆਂ।
ਮਿਹਨਤ ਮੈਂ ਸਦਾ ਏ ਕਰਨੀ,
ਜ਼ਿੰਦਗੀ ਨਾਲ, ਖ਼ੁਸ਼ੀ ਦੇ ਭਰਨੀ।
ਤੜਕੇ ਉਠ ਕੇ ਮੱਝਾਂ ਚੋਵਾਂ,
ਨਾ ਭੱਤਾ ਲੈ ਜਾਣ ਤੋਂ ਡਰਨੀ।
ਦਾਤੀਆਂ ਦੋ ਬਣਵਾਂ ਲਈਏ
ਗੱਲ ਤਾਂ ਤੇਰੀ ਸਿਆਣੀ ਅੜੀਏ,
ਅਪਣੇ ਕਾਰਜ, ਆਪ ਹੀ ਕਰੀਏ।
ਹੱਥੀ ਛੱਡ ਕੇ ਕੰਮ ਖੇਤੀ ਦਾ,
ਨਾਲ ਮਸ਼ੀਨਾਂ ਕਿਥੋਂ ਤਕ ਖੜੀਏ?
‘‘ਗੋਸਲ’’ ਵੱਢ ਹਾੜੀ, ਸਭਿਆਚਾਰ ਬਚਾ ਲਈਏ,
ਹਾੜੀ ਵੱਢੂਗੀ ਤੇਰੇ ਨਾਲ
ਦਾਤੀਆਂ ਦੋ ਬਣਵਾ ਲਈਏ
-ਬਹਾਦਰ ਸਿੰਘ ਗੋਸਲ, ਮਕਾਨ ਨੰ: 3098/37-ਡੀ
ਚੰਡੀਗੜ੍ਹ। 9876452223