
ਦਿਲ ਵਿਚ ਜੀਹਦਾ ਵਾਸ ਹੋ ਗਿਆ।
ਦਿਲ ਵਿਚ ਜੀਹਦਾ ਵਾਸ ਹੋ ਗਿਆ।
ਸਾਡੇ ਲਈ ਉਹ ਖ਼ਾਸ ਹੋ ਗਿਆ।
ਉਹਦੀਆਂ ਇਕ ਦੁਆਵਾਂ ਕਰ ਕੇ,
ਹਰ ਕੰਮ ਸਾਡਾ ਰਾਸ ਹੋ ਗਿਆ।
ਜ਼ਿੰਦਗੀ ਦੇ ਹਰ ਇਮਤਿਹਾਨ 'ਚੋਂ,
ਮਿਤਰੋ ਹੁਣ ਮੈਂ ਪਾਸ ਹੋ ਗਿਆ।
ਪਿਆਰ ਮੁਹੱਬਤ ਬਾਰੇ ਮੈਨੂੰ,
ਅੱਜਕਲ੍ਹ ਪੂਰਾ ਕਿਆਸ ਹੋ ਗਿਆ।
ਅੰਬਰੀਂ ਵੀ ਹੁਣ ਉਡ ਸਕਦਾ ਹਾਂ,
ਏਨਾ ਮੈਨੂੰ ਅਭਿਆਸ ਹੋ ਗਿਆ।
ਸੱਜਣਾਂ ਬਾਰੇ ਲਿਖਦਿਆਂ-ਲਿਖਦਿਆਂ,
ਸਾਡਾ ਮਨ ਤਰਾਸ਼ ਹੋ ਗਿਆ।
ਅੰਤਮ ਸਾਹ ਤਕ ਸਾਥ ਨਿਭਾਊ,
'ਨਾਗਰੇ' ਨੂੰ ਵਿਸਵਾਸ਼ ਹੋ ਗਿਆ।
-ਜਸਪਾਲ ਸਿੰਘ ਨਾਗਰਾ 'ਮਹਿੰਦਪੁਰੀ',
ਸੰਪਰਕ : 001-360-448-1989