
ਪਾਣੀ ਸਾਡੇ ਪੰਜਾਬ ਦਾ ਲੁੱਟਣ ਲਈ, ਹੁਣ ਵਿਢੀਆਂ ਫਿਰ ਤਿਆਰੀਆਂ ਨੇ,
ਪਾਣੀ ਸਾਡੇ ਪੰਜਾਬ ਦਾ ਲੁੱਟਣ ਲਈ, ਹੁਣ ਵਿਢੀਆਂ ਫਿਰ ਤਿਆਰੀਆਂ ਨੇ,
ਨਹਿਰਾਂ, ਸੂਏ ਨੇ ਚੱਟ ਕੇ ਸਾਫ਼ ਕੀਤੇ, ਫ਼ਸਲਾਂ ਸੋਕੇ ਨਾਲ ਸਾਡੀਆਂ ਸਾੜੀਆਂ ਨੇ,
ਪਾਕਿਸਤਾਨ ਵਲ ਨੂੰ ਨਦੀਆਂ ਜਾਣ ਭਰੀਆਂ, ਫ਼ਸਲਾਂ ਡੋਬ ਕੇ ਉਨ੍ਹਾਂ ਦੀਆਂ ਮਾਰੀਆਂ ਨੇ,
ਰਾਜਸਥਾਨ ਨੂੰ ਕਮੀ ਨਹੀਂ ਆਉਣ ਦੇਣੀ, ਹਰਿਆਣੇ ਨਾਲ ਵੀ ਤੇਰੀਆਂ ਯਾਰੀਆਂ ਨੇ,
ਇਕ ਤੀਰ ਨਾਲ ਤਿੰਨ ਸ਼ਿਕਾਰ ਫੁੰਡੇ, ਚਾਲਾਂ ਕੇਂਦਰਾ ਤੇਰੀਆਂ ਨਿਆਰੀਆਂ ਨੇ,
ਸਾਡਾ ਕੇਸ ਕਮਜ਼ੋਰ ਤੂੰ ਕਰਨ ਖ਼ਾਤਰ, ਨਰਦਾਂ 'ਸ਼ਤਰੰਜ' ਦੀਆਂ ਕਿੰਝ ਖਿਲਾਰੀਆਂ ਨੇ,
ਮਾਸ ਤੇਰਾ 'ਪੰਜਾਬ ਸਿਹਾਂ' ਨੋਚਣ ਲਈ, ਗਿਰਝਾਂ ਫਿਰ ਇਕੱਠੀਆਂ ਹੋਈਆਂ ਸਾਰੀਆਂ ਨੇ।
-ਬਲਦੇਵ ਸਿੰਘ ਫ਼ੌਜੀ, ਸੰਪਰਕ : 94781-10423