ਮਾਂ ਦੀ ਕੁੱਖੋਂ ਧੀ ਹੋਈ
Published : Oct 9, 2023, 9:40 am IST
Updated : Oct 9, 2023, 9:40 am IST
SHARE ARTICLE
Image: For representation purpose only.
Image: For representation purpose only.

ਕੌਣ ਜਾਣਦਾ ਸੀ ਜ਼ਿੰਦਗੀ ਫਿਰ ਹੋਈ, ਦੁੱਖ ਕੱਟੇ ਸੁੱਖ ਹੋਇਆ ਮਾਂ ਦੀ ਕੁੱਖੋਂ ਧੀ ਹੋਈ।


ਕੌਣ ਜਾਣਦਾ ਸੀ ਜ਼ਿੰਦਗੀ ਫਿਰ ਹੋਈ,
    ਦੁੱਖ ਕੱਟੇ ਸੁੱਖ ਹੋਇਆ ਮਾਂ ਦੀ ਕੁੱਖੋਂ ਧੀ ਹੋਈ।

ਹੌਲੀ-ਹੌਲੀ ਜ਼ਿੰਦਗੀ ਨੇ ਗਲ ਲਾਇਆ,
    ਤਕਲੀਫ਼ ਮਾਂ ਦੀ ਵੇਖ ਪਿਆਰ ਮਿਲ ਖ਼ੁਦ ਰੋਈ।

ਹੁਣ ਬਾਕੀ ਜ਼ਿੰਦਗੀ ਸਾਥ ਮਾਂ ਦਾ ਰਿਹਾ,
    ਬਚਪਨ ਤੋਂ ਹੀ ਗੱਲ ਨਿਕੀ ਧੀ ਦਿਲ ਸਮੋਈ।

ਪਿਆਰ ਦੇ ਰਿਸ਼ਤੇ ਮਾਂ ਪ੍ਰਤੀ ਹੀ ਸਮਝਣ,
    ਧੀ ਇੱਜ਼ਤ ਢੱਕ ਕਦੇ ਵੀ ਨਾ ਕੱਖ ਤੋਂ ਮਸ ਹੋਈ।

ਇਕ ਹੌਂਸਲਾ ਦਿਲ ਅੰਦਰ ਖੌਫ਼ ਨਾ ਕੋਈ,
    ਮਾਂ ਦੇ ਬੋਲ ਹੀ ਕਾਫ਼ੀ ਧੀ ਦੀ ਅੱਖ ਚਮਕ ਹੋਈ।

ਸਮੇਂ ਦਾ ਚੱਕਰਵਿਊ ਕਦੇ ਹੀ ਬਦਲ ਗਿਆ,
    ਧੀ ਨੂੰ ਖ਼ਿਆਲ ਮਾਂ ਦੀ ਮਮਤਾ ਨਾ ਜੱਗ ਭਲੋਈ।

ਹੁਣ ਤਕ ਧੀ ਮਾਂ ਦੀ ਰਜ਼ਾ ਵਿਚ ਚੁੱਪ ਸੀ,
    ਸੁਪਨੇ ਪੂਰੇ ਕਰ ਜ਼ਿੰਦਗੀ ਨੂੰ ਦਸ ਮਾਂ ਖ਼ੁਸ਼ ਹੋਈ।

ਜ਼ਿੰਦਗੀ ਦੇ ਰੰਗ ਨੂੰ ਸਮਾਂ ਵੀ ਲੰਘ ਗਿਆ,
    ਫ਼ਰਕ ਦੁਨੀਆਂ ਦੀ ਘੁਰ ਨੇ ਇੱਜ਼ਤ ਲੁੱਟ ਪਟੋਈ।

ਅੱਜ ਧੀ ਨੂੰ ਡਰ ਸਿਰਫ਼ ਮਾਂ ਦੀ ਮੌਤ ਦਾ,
    ਜ਼ਿੰਦਗੀ ਹਰਵੇਲ ਨਾ ਮਿਲਦੀ ਜ਼ਿੰਦਗੀ ਖਲੋਈ।

ਸਮਝ ਗਈ ਧੀ ਜਦ ਮਾਂ ਸਦਾ ਲਈ ਜਾਈ,
    ਗੌਰਵ ਮਨ ਦੁਖੀ ਹੋ ਇਸ ਜੱਗ ਧੀ ਕਿਥੇ ਬਚੋਈ।

-ਗੌਰਵ ਧੀਮਾਨ, ਚੰਡੀਗੜ੍ਹ ਜ਼ੀਰਕਪੁਰ। 7626818016

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement