Poem: ਚਿਹਨ ਚਕਰ ਜਾਂ ਦੇਖ ਪਹਿਰਾਵਿਆਂ ਨੂੰ,
Poem: ਚਿਹਨ ਚਕਰ ਜਾਂ ਦੇਖ ਪਹਿਰਾਵਿਆਂ ਨੂੰ,
ਸਾਡੇ ਬਾਰੇ ਕੋਈ ਭਰਮ ਨਾ ਪਾਲਿਉ ਜੀ।
ਆਪਾਂ ‘ਮਾਲਕ’ ਦੇ ਬੱਧੇ ਗ਼ੁਲਾਮ ਹਾਂ ਜੀ,
ਕੋਈ ਅਜ਼ਾਦੀ ਦਾ ਕੰਮ ਨਾ ਭਾਲਿਉ ਜੀ।
ਕੌਮੀ ਗ਼ੈਰਤ ਜਾਂ ਅਣਖੀ ਇਤਿਹਾਸ ਵਾਲੇ,
‘ਟੀਕੇ’ ਲਾਉਣ ਦੇ ਜ਼ਫ਼ਰ ਨਾ ਜਾਲਿਉ ਜੀ।
ਪਾਇਉ ‘ਪੰਥਕ ਆਵਾਜ਼ਾਂ’ ਨਾ ਕੰਨ ਸਾਡੇ,
ਨੀਂਦ ਗਫ਼ਲਤ ’ਚੋਂ ਸੁੱਤੇ ਨਾ ‘ਠਾਲਿਉ ਜੀ।
ਭਾਈ ਲਾਲੋਆਂ ਨਾਲ ਨਹੀਂ ਤੁਰਨ ਦਿੰਦਾ,
ਮਲਿਕ ਭਾਗੋ ਦੀਆਂ ਖਾਣੀਆਂ ਵੈਲ ਸਾਡਾ।
ਉਹ ਅਕਾਲੀ ਨਹੀਂ ‘ਕਾਲੀ’ ਹੀ ਜਾਣੀਏ ਜੀ,
ਜੋ ਤਨਖ਼ਾਹੀਏ ਨੂੰ ਕਹਿਣ ‘ਜਰਨੈਲ’ ਸਾਡਾ!
- ਤਰਲੋਚਨ ਸਿੰਘ ‘ਦੁਪਾਲ ਪੁਰ’ ਫ਼ੋਨ ਨੰ : 001-408-915-1268