
ਏ.ਸੀ. ਕੋਠੀਆਂ ਵਿਚ ਰਹਿਣ ਵਾਲਿਆਂ ਨੂੰ, ਗਲੀ-ਗਲੀ ਵਿਚ ਘੁਮਾਉਣ ਚੋਣਾਂ,
ਏ.ਸੀ. ਕੋਠੀਆਂ ਵਿਚ ਰਹਿਣ ਵਾਲਿਆਂ ਨੂੰ, ਗਲੀ-ਗਲੀ ਵਿਚ ਘੁਮਾਉਣ ਚੋਣਾਂ,
ਜਿਹੜੀ ਬਸਤੀ ਵਿਚੋਂ ਕਾਰ ਤੇ ਨਹੀਂ ਲੰਘੇ, ਪੈਦਲ ਉਥੋਂ ਦੇ ਗੇੜੇ ਲਗਵਾਉਣ ਚੋਣਾਂ,
ਬਦਬੂ ਆਉਂਦੀ ਸੀ ਜਿਨ੍ਹਾਂ ਵਿਚੋਂ ਲੀਡਰਾਂ ਨੂੰ, ਉਨ੍ਹਾਂ ਨਾਲ ਵੀ ਹੱਥ ਮਿਲਵਾਉਣ ਚੋਣਾਂ,
ਗੁੜ ਨਾਲੋਂ ਵੀ ਹੁੰਦੀ ਹੈ ਗ਼ਰਜ਼ ਮਿੱਠੀ, ਬਾਪੂ ਗਧੇ ਤਾਈਂ ਅਖਵਾਉਣ ਚੋਣਾਂ,
ਦਲ ਬਦਲੀਆਂ ਦੀ ਰੁੱਤ ਆ ਪਹੁੰਚੀ, ਮਾਰਨ ਡੱਡੂਆਂ ਵਾਂਗ ਟਪੂਸੀਆਂ ਜੀ,
ਸੱਦੇਵਾਲੀਆ ਜਿਨ੍ਹਾਂ ਨੂੰ ਰਹੇ ਭੰਡਦੇ, ਕਰਨ ਉਨ੍ਹਾਂ ਦੀਆਂ ਚਾਪਲੂਸੀਆਂ ਜੀ।
ਸੁਖਚਰਨ ਸੱਦੇਵਾਲੀਆ, ਸੰਪਰਕ : 94642 9445333