ਕਾਵਿ-ਕਿਆਰੀ
Published : Jul 10, 2018, 9:54 am IST
Updated : Jul 10, 2018, 11:14 am IST
SHARE ARTICLE
Poems
Poems

ਜਾਪਦੈ ਮੇਰੇ ਨਾਲ ਰੁੱਸ ਬੈਠੀ ਹੈ ਜ਼ਿੰਦਗੀ, ਪਿਆਰ ਤੇ ਵਫ਼ਾਵਾਂ ਮੇਰੀਆਂ ਭੁੱਲ ਬੈਠੀ ਹੈ ਜ਼ਿੰਦਗੀ, ਤਾਂਘ ਤੇ ਉਡੀਕਾਂ ਵੀ ਕੁੱਝ ਚੁੱਪ ਜਿਹੇ ਜਾਪਦੇ...

ਜ਼ਿੰਦਗੀ 
ਜਾਪਦੈ ਮੇਰੇ ਨਾਲ ਰੁੱਸ ਬੈਠੀ ਹੈ ਜ਼ਿੰਦਗੀ,
ਪਿਆਰ ਤੇ ਵਫ਼ਾਵਾਂ ਮੇਰੀਆਂ ਭੁੱਲ ਬੈਠੀ ਹੈ ਜ਼ਿੰਦਗੀ,
ਤਾਂਘ ਤੇ ਉਡੀਕਾਂ ਵੀ ਕੁੱਝ ਚੁੱਪ ਜਿਹੇ ਜਾਪਦੇ,
ਲੱਗੇ ਜਿਵੇਂ ਜਿਉਣ ਦੀ ਵਜ੍ਹਾ ਹੀ, ਭੁੱਲ ਬੈਠੀ ਹੈ ਜ਼ਿੰਦਗੀ। 
ਸੁਣਿਆ ਸੀ ਹਸਾਉਂਦੀ ਤੇ ਰਵਾਉਂਦੀ ਰਹਿੰਦੀ ਹੈ ਜ਼ਿੰਦਗੀ,
ਡੋਲਣ ਤੋਂ ਪਹਿਲਾਂ ਹੀ ਹਿੰਮਤ ਰੱਖ, ਸੱਭ ਬਦਲੇਗਾ
ਦਾ ਹੋਕਾ ਦਿੰਦੀ ਰਹਿੰਦੀ ਹੈ ਜ਼ਿੰਦਗੀ
ਹੁਣ ਮੁੱਦਤਾਂ ਹੋਈਆਂ ਨਾ ਕੁੱਝ ਪੁਛਦੀ ਨਾ ਕੁੱਝ ਸੁਣਾਉਂਦੀ ਹੈ ਜ਼ਿੰਦਗੀ।
ਐ ਜ਼ਿੰਦਗੀ, ਮਹਿਜ਼ ਤੇਰੀ ਹੋਂਦ ਹੀ ਕਾਫ਼ੀ ਨਹੀਂ ਹੁੰਦੀ ਇਨਸਾਨ ਲਈ,
ਤੇਰੀ ਸ਼ਮੂਲੀਅਤ ਦਾ ਅਹਿਸਾਸ ਵੀ ਲੋਚਦੀ ਹੈ ਜ਼ਿੰਦਗੀ,
ਅੱਜ ਰਾਹੀ ਰੈਣਾ ਉਸ ਮੋੜ ਤੇ ਹੈ,
ਜਿੱਥੇ ਇਕ ਬੰਨੇ ਮੌਤ ਦੂਜੇ ਬੰਨੇ ਤੂੰ ਖੜੀ ਹੈਂ ਜ਼ਿੰਦਗੀ।
ਮੰਨ ਲਿਆ ਮੈਂ ਕਿ ਤੇਰੀ ਚੁੱਪੀ ਨਾਲੋਂ ਤਾਂ ਤੇਰਾ ਬਦਲਾਅ ਹੀ ਚੰਗਾ ਹੁੰਦੈ,
ਇਕ ਵਾਰੀ ਕੁੱਝ ਬੋਲ ਕੁੱਝ ਕਹਿ, ਪਰ ਇੰਜ ਖ਼ਾਮੋਸ਼ ਨਾ ਹੋ ਐ ਜ਼ਿੰਦਗੀ।
'ਰਾਹੀ ਰੈਣਾ' ਨੂੰ ਹੈ ਇਲਮ, ਤੂੰ ਗਈ ਤਾਂ ਮੁੜ ਨਹੀਂ ਪਰਤਣਾ,
ਤਾਂ ਹੀ ਲੋਚਦੀ ਹੈ 'ਰਾਹੀ ਰੈਣਾ', ਧੂਰ ਤਕ ਸਾਥ ਨਿਭਾਵੇ ਐ ਜ਼ਿੰਦਗੀ।
ਹਰਪ੍ਰੀਤ ਰੈਣਾ, ਸੰਪਰਕ : 78896-45623

ਅਧੂਰੀ ਕਹਾਣੀ
ਮੈਂ ਵਿਸਰਿਆ ਗੀਤ ਤੇ ਅਧੂਰੀ ਕਹਾਣੀ ਹਾਂ।
ਮਾਰੂਥਲ ਦਾ ਬਾਸ਼ਿੰਦਾ ਹਾਂ ਸੁੱਕੇ ਰੁੱਖ ਦੀ ਟਾਹਣੀ ਹਾਂ।
ਕਲ ਕਲ ਵਗਦੀਆਂ ਰੁੱਤਾਂ ਸਿਰੋਂ ਆ ਮੁੜੀਆਂ,
ਅੱਜ ਅਧਸੁੱਕੇ ਖੂਹ ਦਾ ਬੁਸ ਗਿਆ ਪਾਣੀ ਹਾਂ।
ਮੈਂ ਟੁਟਿਆ ਠੀਕਰ ਮੇਰੀ ਥਾਹ ਕਿਸ ਜਾਣੀ ਏ,
ਦੁੱਖਾਂ ਦਾ ਸਾਇਆ ਹਾਂ ਮੈਂ ਦਰਦਾਂ ਦਾ ਹਾਣੀ ਹਾਂ।
ਮੈਂ ਥੇਹ ਦਾ ਦੀਵਾ ਕਿਸ ਮੈਨੂੰ ਬੱਤੀ ਲਾਣੀ ਏ,
ਕੌਣ ਵਸੇਗਾ ਮੇਰੇ ਕੋਲ ਮੈਂ ਉਜੜਿਆਂ ਦੀ ਢਾਣੀ ਹਾਂ।
ਕੌਣ ਡੁੱਬੇ ਮੇਰੇ ਅੰਦਰ ਮੈਂ ਦੁੱਖਾਂ ਦਾ ਸਮੁੰਦਰ ਹਾਂ,
ਕੌਣ ਪੜ੍ਹੇਗਾ ਕਲਮਾ ਮੈਂ ਪੀੜਾਂ ਦੀ ਬਾਣੀ ਹਾਂ। 
ਸੈਂਕੜੇ ਰੁੱਤਾਂ ਦਾ ਉਹ ਬਣਦਾ ਆਇਆ ਰਾਜਾ ਸੀ,
ਅੱਜ ਆਖ ਰਹੀ ਏ ਮੌਤ ਕਿ ਮੈਂ 'ਦਲਜੀਤ' ਦੀ ਰਾਣੀ ਹਾਂ।
ਦਲਜੀਤ ਸਿੰਘ, ਸੰਪਰਕ : 76967-72876
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement