
Poem : ਆ ਗਿਆ ਮਹੀਨਾ ਸਾਵਣ
ਆ ਗਿਆ ਮਹੀਨਾ ਸਾਵਣ
ਆਉਣ ਜਦੋਂ ਵੀ ਸਾਉਣ ਘਟਾਵਾਂ,
ਠੰਢੀਆਂ ਠੰਡੀਆਂ ਵਗਣ ਹਵਾਵਾਂ।
ਪੰਛੀ ਵੀ ਨੇ ਚਹਿ - ਚਹਾਉਂਦੇ ,
ਕੱਠੇ ਹੋ ਕੇ ਚੜ੍ਹਚੋਹਲੇ ਪਾਉਂਦੇ।
ਕੋਇਲਾਂ, ਮੋਰ, ਪਪੀਹੇ ਬੋਲਣ,
ਗੁੱਝੇ ਭੇਤ ਦਿਲਾਂ ਦੇ ਖੋਲਣ।
ਛੱਪੜ ਟੋਭੇ ਨੱਕੋ-ਨੱਕ ਭਰਦੇ,
ਖੱਟੇ ਡੱਡੂ ਟਿਰ-ਟਿਰ ਕਰਦੇ।
ਸਤਰੰਗੀ ਪੀਂਘ ਆਕਾਸ਼ੀ ਪੈਂਦੀ,
ਬੁੱਢੀ ਮਾਈ ਇਸ ਝੂਟੇ ਲੈਂਦੀ।
ਨਾਲ ਨਜ਼ਾਰਿਆਂ ਤੱਕਣ ਸਾਰੇ,
ਕੁਦਰਤ ਤੋਂ ਜਾਰੀਏ ਬਲਿਹਾਰੇ।
ਘਰ -ਘਰ ਵਿਚੋਂ ਮਹਿਕਾਂ ਆਵਣ,
ਸਵਾਣੀਆ ਪੂੜੇ ਖੀਰ ਪਕਾਵਣ।
ਕਿਧਰੇ ਪਿੱਪਲੀ ਪੀਘਾਂ ਪਾਈਆਂ,
ਆਈਆਂ ਨਣਦਾਂ ਤੇ ਭਰਜਾਈਆਂ।
ਸਾਉਣ ਮਹੀਨਾ ਖੁਸ਼ੀਆਂ ਭਰਿਆ,
‘ਪੱਤੋ’ ਦਾ ਦਿਲ ਲਿਖਣ ਨੂੰ ਕਰਿਆ।
ਹਰਪ੍ਰੀਤ ਸਿੰਘ ਪੱਤੋ
-94658-21417