Poem: ਭਾਜੀ ਅਸੀਂ ਵੀ ਮੋੜਨਾ ਜਾਣਦੇ ਹਾਂ, ਤੇਰਾ ਹੰਕਾਰ ਜਾਣੈਂ ਫਿਰ ਢਹਿ ਬੀਬਾ।
Poem In Punjabi: ਐਵੇਂ ਸਿੱਖਾਂ ਨਾਲ ਨਾ ਖਹਿ ਬੀਬਾ, ਨਾ ਪੁੱਠਾ ਸ਼ਬਦ ਕੋਈ ਕਹਿ ਬੀਬਾ।
ਭਾਜੀ ਅਸੀਂ ਵੀ ਮੋੜਨਾ ਜਾਣਦੇ ਹਾਂ, ਤੇਰਾ ਹੰਕਾਰ ਜਾਣੈਂ ਫਿਰ ਢਹਿ ਬੀਬਾ।
ਲਗਦਾ ਭੁਲ ’ਗੀ ਚਪੇੜ ਚੰਡੀਗੜ੍ਹ ਵਾਲੀ, ਦੁੱਖ ਔਖਾ ਹੋਇਆ ਸੀ ਤੈਥੋਂ ਸਹਿ ਬੀਬਾ।
ਤੇਰੀ ਪਾਰਟੀ ਵੀ ਤੈਥੋਂ ਤੰਗ ਆਈ, ਛੇਤੀ ਜਾਵੇਂਗੀ ਗੱਦੀ ਤੋਂ ਲਹਿ ਬੀਬਾ।
ਔਰਤ ਹੋ ਕੇ ਔਰਤ ਨੂੰ ਭੰਡਦੀ ਏਂ, ਔਕਾਤ ਅਪਣੀ ਵਿਚ ਤੂੰ ਰਹਿ ਬੀਬਾ।
ਮੁੱਦੇ ਹੋਰ ਬਥੇਰੇ ਨੇ ਦੇਸ਼ ਅੰਦਰ, ਸਾਡੇ ਮਗਰ ਕਿਉਂ ਗਈ ਏਂ ਪੈ ਬੀਬਾ।
ਹੋਰ ਸਭਨਾਂ ਤਾਈਂ ਤੂੰ ਭੰਡਦੀ ਏ, ਫੁੱਲ ਵਾਲੇ ਦੀ ਬੋਲੇ ਤੂੰ ਜੈ ਬੀਬਾ।
ਛਡਦੇ ਝਗੜੇ ਝਮੇਲਿਆਂ ਨੂੰ, ਉਸ ਰੱਬ ਦਾ ਕਰ ਤੂੰ ਭੈਅ ਬੀਬਾ।
ਬਹੁਤਾ ਚਿਰ ਨਹੀਂ ਤੇਰਾ ਰੋਹਬ ਚਲਣਾ, ਅੱਤ ਦਾ ਅੰਤ ਵੀ ਹੁੰਦੈ ਤੈਅ ਬੀਬਾ।
ਆਖਿਆ ਦੀਪ ਦਾ ਸੋਚ-ਵਿਚਾਰ ਕਰ ਲੈ, ਕਲਮ ਜਾਂਦੀ ਐ ਜੜ੍ਹਾਂ ’ਚ ਬਹਿ ਬੀਬਾ।
- ਅਮਨਦੀਪ ਕੌਰ, ਹਾਕਮ ਸਿੰਘ ਵਾਲਾ, ਬਠਿੰਡਾ। ਮੋਬਾ : 98776-54596