
ਸਿੱਖਾਂ ਦੇ ਨਾਲ ਕਰਨ ਵਿਤਕਰਾ ਹੁੰਦੀ ਬੇਇਨਸਾਫ਼ੀ, ਕਾਨੂੰਨ ਕਿਸੇ ਲਈ ਨਹੀਂ ਵਖਰਾ, ਕਿਹਾ ਸੰਵਿਧਾਨ ਨੇ।
ਸੰਨ ਚੁਰਾਸੀ ਵਾਲੇ ਸਾਡੇ ਦਿਲ ’ਤੇ ਅਜੇ ਨਿਸ਼ਾਨ ਨੇ,
ਤੋਪਾਂ ਟੈਂਕਾਂ ਨਾਲ ਸਾਡੇ ਢਾਹੇ ਪਵਿੱਤਰ ਅਸਥਾਨ ਨੇ।
ਵਾਰੋ ਵਾਰੀ ਚੜ੍ਹ ਕੇ ਆਏ ਮੱਸੇ ਰੰਘੜ ਖ਼ਾਨ ਜ਼ਕਰੀਏ,
ਨਾ ਸਿੰਘ ਮੁਕਾਇਆਂ ਮੁੱਕੇ, ਖ਼ਤਮ ਹੋਏ ਬੇਈਮਾਨ ਨੇ।
ਸਿੱਖਾਂ ਦੇ ਨਾਲ ਕਰਨ ਵਿਤਕਰਾ ਹੁੰਦੀ ਬੇਇਨਸਾਫ਼ੀ,
ਕਾਨੂੰਨ ਕਿਸੇ ਲਈ ਨਹੀਂ ਵਖਰਾ, ਕਿਹਾ ਸੰਵਿਧਾਨ ਨੇ।
ਕੁਲ ਦੁਨੀਆਂ ’ਚੋਂ ਸਿਰ ਕਢਵਾਂ ਸਾਡਾ ਪੰਜਾਬ ਪਿਆਰਾ,
ਚੂੰਡ ਚੂੰਡ ਕੇ ਖਾ ਗਏ ਇਸ ਦੇ ਲੀਡਰ ਬੜੇ ਮਹਾਨ ਨੇ।
ਸਹੁੰ ਖਾ ਕੇ ਹੱਲ ਨਹੀਂ ਕੀਤਾ ਮੁੱਦਾ ਹੋਈ ਬੇਅਦਬੀ ਦਾ,
ਦੇਵਾਂਗੇ ਘਰ ਘਰ ਨੌਕਰੀਆਂ ਭਰਮਾਏ ਨੌਜਵਾਨ ਨੇ।
ਸ਼ਾਇਰ ਮੀਤ ਹੁਣ ਲੋੜ ਹੈ ਸਾਨੂੰ ਕਲਮਾਂ ਚੁੱਕਣ ਦੀ,
ਨਹੀਂ ਤਾਂ ਏਦਾਂ ਹੀ ਲੁਟਦੇ ਰਹਿਣੇ ਸਾਡੇ ਅਰਮਾਨ ਨੇ।
- ਜਸਵਿੰਦਰ ਮੀਤ ਭਗਵਾਨ ਪੁਰਾ ਸੰਗਰੂਰ।
ਮੋਬਾਈਲ : 98152-05657