ਤੋਹਫ਼ੇ ਬਹੁਤੇ ਵੰਡੀ ਜਾਂਦੇ, ਕਰਨ ਵੱਡੇ-ਵੱਡੇ ਐਲਾਨ ਜੀ
ਚੋਂਣ ਦੰਗਲ ’ਚ ਆਇਆ ਹੈ ਤੂਫ਼ਾਨ, ਪੱਬਾਂ ਭਾਰ ਨੇਤਾ ਕੁਰਸੀ ’ਚ ਹੈ ਧਿਆਨ ਜੀ।
ਤੋਹਫ਼ੇ ਬਹੁਤੇ ਵੰਡੀ ਜਾਂਦੇ, ਕਰਨ ਵੱਡੇ-ਵੱਡੇ ਐਲਾਨ ਜੀ।
ਐਵੇਂ ਫੜਾਂ ਸਭ ਮਾਰੀ ਜਾਂਦੇ, ਕੋਈ ਗੱਲ ਨਾ ਗਿਆਨ ਜੀ।
ਬੀਬੀਆਂ-ਭਾਈਆਂ ਨੂੰ ਵੰਡਣ ਭੱਤੇ, ਕਰ ਰਹੇ ਅਹਿਸਾਨ ਜੀ।
ਚੜ੍ਹ ਕੇ ਸਟੇਜਾਂ ’ਤੇ ਰੌਲਾ ਪਾਉਂਦੇ, ਦੇਣ ਨਿੱਤ ਨਵੇਂ ਬਿਆਨ ਜੀ।
ਭੇਸ ਸਾਧਾਂ ਦੇ ਲੋਟੂਆਂ ਧਾਰੇ, ਗਹੁ ਨਾਲ ਲਉ ਸਿਆਣ ਜੀ।
ਅੱਖਾਂ ਮੀਚ ਕੇ ਡਿਗਦਾ ਜਾਵੇ, ਦੀਪ ਇਹ ਮੇਰਾ ਭਾਰਤ ਮਹਾਨ ਜੀ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਬਠਿੰਡਾ
ਮੋਬਾ : 9877654596