
ਲੋੜ ਪੰਥ ਨੂੰ ਇਕ ਸਿਆਸੀ ਦਲ ਦੀ ਹੈ, ਅਸੀਂ ਭੀੜ ਦਲਾਂ ਦੀ ਲਾਉਣ ਤੁਰ ਪਏ। ਸਾਨੂੰ ਸਮਝ ਰਤਾ ਨਹੀਂ ਆ ਰਹੀ, ਅਸੀਂ ਦਲਾਂ ਦੇ ਦਲ ਬਣਾਉਣ ਤੁਰ ਪਏ।
ਲੋੜ ਪੰਥ ਨੂੰ ਇਕ ਸਿਆਸੀ ਦਲ ਦੀ ਹੈ, ਅਸੀਂ ਭੀੜ ਦਲਾਂ ਦੀ ਲਾਉਣ ਤੁਰ ਪਏ।
ਸਾਨੂੰ ਸਮਝ ਰਤਾ ਨਹੀਂ ਆ ਰਹੀ, ਅਸੀਂ ਦਲਾਂ ਦੇ ਦਲ ਬਣਾਉਣ ਤੁਰ ਪਏ।
ਮੇਰਾ ਦਲ ਵੱਡਾ ਪੰਥ ਦਾ ਖ਼ੈਰਖੁਵਾਹ ਹੈ, ਠਿੱਬੀ ਦੂਜਿਆਂ ਦਲਾਂ ਨੂੰ ਲਾਉਣ ਤੁਰ ਪਏ।
ਸਮਝ ਸਾਡੀ ਵਿਚ ਪੰਥ ਨਹੀਂ ਆ ਰਿਹਾ, ਅਸੀਂ ਬੰਦਿਆਂ ਦੇ ਦਲ ਬਣਾਉਣ ਤੁਰ ਪਏ।
ਉਸ ਕੌਮ ਨੂੰ ਮੰਜ਼ਲ ਕਿਵੇਂ ਮਿਲ ਸਕਦੀ, ਜਿਸ ਘਰ ਵਿਚ ਏਕੇ ਲਈ ਥਾਂ ਹੈ ਨਹੀਂ।
ਬੇਵਿਸ਼ਵਾਸੀ ਦੇ ਆਲਮ ਵਿਚ ਜੋ ਭਟਕਦੀ, ਆਪਸੀ ਪਿਆਰ ਵਿਸ਼ਵਾਸ ਲਈ ਥਾਂ ਹੈ ਨਹੀਂ।
ਜਿਸ ਦੇ ਆਗੂਆਂ ਨੂੰ ਪੰਥਕ ਜ਼ਾਬਤਾ ਨਹੀਂ ਭਾਉਂਦਾ, ਇਕ ਦੂਜੇ ਲਈ ਅਦਬ ਲਈ ਥਾਂ ਹੈ ਨਹੀਂ।
ਜਿਸ ਦੇ ਆਗੂ ਧੜਿਆਂ ਨੂੰ ਪੰਥ ਆਖਣ, ਅਸਲ ਪੰਥ ਦੀ ਸਮਝ ਲਈ ਥਾਂ ਹੈ ਨਹੀਂ।
ਦਾਅਵੇ ਇੰਜ ਕਰਦੇ ਸੱਭ ਸੁਣੀਂਦੇ ਹਨ, ਜਿਵੇਂ ਇਨ੍ਹਾਂ ਨੇ ਏਕਾਧਿਕਾਰ ਜਮਾਅ ਲੈਣਾ।
ਹੋਂਦ ਦੂਜਿਆਂ ਧੜਿ੍ਹਆਂ ਦੀ ਮਾਰ ਕੇ ਤੇ, ਸੱਭ ਕੁੱਝ ਝੋਲੀ ਧੜੇ ਅਪਣੇ ਪਾ ਲੈਣਾ। (ਚਲਦਾ)
- ਗਿ. ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ। ਮੋ: 95920-93472