
ਵਾਹ! ਕੋਰੋਨਾ ਤੇਰੇ ਕਰ ਕੇ, ਬਦਲੀ ਸੱਭ ਦੀ ਰਫ਼ਤਾਰ,
ਵਾਹ! ਕੋਰੋਨਾ ਤੇਰੇ ਕਰ ਕੇ, ਬਦਲੀ ਸੱਭ ਦੀ ਰਫ਼ਤਾਰ,
ਸਕੂਲ ਕਾਲਜ ਬੰਦ ਹੋ ਗਏ, ਠੱਪ ਹੋ ਗਏ ਨੇ ਸੱਭ ਕਾਰੋਬਾਰ,
ਇਸ ਦੀ ਹੈ ਇਕੋ ਦਵਾਈ, ਪ੍ਰਹੇਜ਼ ਰੱਖੋ ਆਖੇ ਸਰਕਾਰ,
ਪੈਸੇ ਵਾਲਾ ਘਾਟਾ-ਵਾਧਾ, ਹੋ ਜਾਣੈ ਫਿਰ ਵੀ ਪੂਰਾ,
ਅਪਣਿਆਂ ਦੇ ਬਾਝੋਂ ਸੱਜਣਾ, ਲੱਗੇ ਪ੍ਰਵਾਰ ਅਧੂਰਾ,
ਚੈਨ ਤੋੜੋ ਤੇ ਹੱਥਾਂ ਦੀ, ਰੱਖੋ ਪੂਰੀ ਤੁਸੀ ਸਫ਼ਾਈ,
ਜਖਵਾਲੀ ਆਖੇ ਜੇਕਰ ਨਾ ਸਮਝੇ, ਫਿਰ ਅੱਗੇ ਮੌਤ ਹੈ ਭਾਈ।
-ਗੁਰਪ੍ਰੀਤ ਸਿੰਘ ਜਖਵਾਲੀ, ਸੰਪਰਕ : 98550-36444