
ਕੋਈ ਦੋ ਵਕਤ ਦੀ ਰੋਟੀ ਖ਼ਾਤਰ, ਪਿਆ ਮਜ਼ਦੂਰੀ ਕਰਦਾ ਏ,
ਕੋਈ ਦੋ ਵਕਤ ਦੀ ਰੋਟੀ ਖ਼ਾਤਰ, ਪਿਆ ਮਜ਼ਦੂਰੀ ਕਰਦਾ ਏ,
ਬਾਪ ਦਾ ਕਰਜ਼ਾ ਲਾਹੁਣ ਲਈ, ਕੋਈ ਉਡਾਣ ਜਹਾਜ਼ ਦੀ ਭਰਦਾ ਏ,
ਇਕ ਧਨ ਦਾ ਅੰਬਾਰ ਲਗਾਉਂਦਾ ਏ, ਠਗੀਆਂ ਦਾ ਪੈਸਾ ਚਰਦਾ ਏ,
ਕੋਈ ਵੇਚ ਜ਼ਮੀਰ ਹਾਲਾਤ ਨੂੰ, ਵਿਕਣ ਤੋਂ ਰਤਾ ਨਾ ਡਰਦਾ ਏ,
ਇਕ ਦੇਸ਼ ਤੇ ਪ੍ਰਵਾਰ ਖ਼ਾਤਰ, ਸੀਸ ਤਲੀ ਉਤੇ ਧਰਦਾ ਏ,
ਕੋਈ ਭੁੱਖ ਤੇ ਗ਼ਰੀਬੀ ਕਰ ਪਾਸੇ, ਵਿਦਿਆ ਦੀ ਮੰਜ਼ਲ ਸਰਦਾ ਏ,
ਜਿਸ ਦੇ ਪੱਲੇ ਦੀਨ-ਇਮਾਨ ਨਹੀਂ, ਨਾ ਘਾਟ ਦਾ ਏ, ਨਾ ਘਰ ਦਾ ਏ,
ਪੈਰ ਚੁੰਮਦੀ ‘ਜਲੰਧਰੀ’ ਕਾਮਯਾਬੀ, ਜੋ ਹਰ ਮੁਸ਼ਕਿਲ ਨੂੰ ਜਰਦਾ ਏ।
-ਅਮਨਦੀਪ ਕੌਰ ਜਲੰਧਰੀ, ਸੰਪਰਕ : 88720-40085