
ਸਾਵਣ ਦਾ ਮਹੀਨਾ ਆਇਆ, ਬੂੰਦਾ-ਬਾਂਦੀ ਲੈ ਕੇ ਆਇਆ,
ਸਾਵਣ ਦਾ ਮਹੀਨਾ ਆਇਆ, ਬੂੰਦਾ-ਬਾਂਦੀ ਲੈ ਕੇ ਆਇਆ,
ਬੱਚਿਆਂ ਨੇ ਸ਼ੋਰ ਮਚਾਇਆ, ਉੱਚੀ ਆਵਾਜ਼ 'ਚ ਗਾਣਾ ਗਾਇਆ,
ਕਾਲੀਆਂ ਇੱਟਾਂ, ਕਾਲੇ ਰੋੜ, ਮੀਂਹ ਵਰਸਾ ਦੇ ਜੋਰੋ ਜੋਰ,
ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ,
ਮੀਂਹ 'ਚ ਬੱਚਿਆਂ ਖ਼ੂਬ ਨਹਾਇਆ, ਸਾਵਣ ਦਾ ਮਹੀਨਾ ਆਇਆ,
ਬੂੰਦਾ ਬਾਂਦੀ ਲੈ ਕੇ ਆਇਆ...।
ਮੰਮੀ ਨੇ ਦੁੱਧ ਦੀ ਖੀਰ ਬਣਾਈ, ਗੁੜ ਦੇ ਪੂੜਿਆਂ ਨਾਲ ਖੁਆਈ,
ਕੁੜੀਆਂ ਨੇ ਰਲ ਪੀਂਘ ਚੜ੍ਹਾਈ, ਇਕ-ਦੂਜੇ ਨਾਲੋਂ ਵੱਧ ਚੜ੍ਹਾਈ,
ਵਖਰਾ ਹੀ ਨਜ਼ਾਰਾ ਬੰਨ੍ਹ ਲਿਆਇਆ, ਸਾਵਣ ਦਾ ਮਹੀਨਾ ਆਇਆ,
ਬੂੰਦਾ ਬਾਂਦੀ ਲੈ ਕੇ ਆਇਆ...।
ਤੀਆਂ 'ਚ ਰੌਣਕ ਵੱਧ ਆਈ, ਜਦੋਂ ਕੁੜੀਆਂ ਕਿਕਲੀ ਪਾਈ,
ਕਿਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ,
ਸਾਵਣ ਦਾ ਮਹੀਨਾ ਬਾਗ਼ਾਂ 'ਚ ਬੋਲਣ ਮੋਰ ਵੇ, ਮੈਂ ਨਹੀਂ ਸਹੁਰੇ ਜਾਣਾ,
ਗੱਡੀ ਨੂੰ ਖ਼ਾਲੀ ਤੋਰ ਵੇ, ਕੁੜੀਆਂ ਨੇ ਸੁਰ 'ਚ ਗੀਤ ਜਦ ਗਾਇਆ।
ਸਾਵਣ ਦਾ ਮਹੀਨਾ ਆਇਆ, ਬੂੰਦਾ ਬਾਂਦੀ ਲੈ ਕੇ ਆਇਆ,
ਬੱਚਿਆਂ ਨੇ ਸ਼ੋਰ ਮਚਾਇਆ, ਉੱਚੀ ਉੱਚੀ ਗਾਣਾ ਗਾਇਆ।
-ਗੁਰਮੀਤ ਸਿੰਘ ਵੇਰਕਾ, ਸੰਪਰਕ : 98786-00221