ਵੇਖੋ ਧਰਮ ਦੇ ਠੇਕੇਦਾਰ ਇਥੇ, ਕੀ ਗੋਰਖ ਧੰਦਾ ਕਰਨ ਲੱਗੇ।
ਵੇਖੋ ਧਰਮ ਦੇ ਠੇਕੇਦਾਰ ਇਥੇ, ਕੀ ਗੋਰਖ ਧੰਦਾ ਕਰਨ ਲੱਗੇ।
ਵਿਹਲੇ ਬੈਠ ਨਵੀਂ ਹੀ ਜੁਗਤ ਕੱਢੀ, ਜਾਤਾਂ ਗਿਣ ਕੇ ਕਾਪੀਆਂ ਭਰਨ ਲੱਗੇ।
ਗਿਣਤੀ ਕਰੋ ਉਨ੍ਹਾਂ ਮਜ਼ਲੂਮਾਂ ਦੀ, ਬਿਨ ਟੁਕ ਤੋਂ ਜਿਹੜੇ ਮਰਨ ਲੱਗੇ।
ਗਿਣਤੀ ਕਰੋ ਉਨ੍ਹਾਂ ਨੌਜਵਾਨਾਂ ਦੀ, ਜਿਹੜੇ ਨਸ਼ੇ ਦੇ ਸਮੁੰਦਰੀਂ ਤਰਨ ਲੱਗੇ।
ਗਿਣਤੀ ਕਰੋ ਉਨ੍ਹਾਂ ਪਖੰਡੀਆਂ ਦੀ, ਜਿਹੜੇ ਡੇਰਿਆਂ ਵਿਚ ਨੇ ਵੜਨ ਲੱਗੇ।
ਗਿਣਤੀ ਕਰੋ ਉਨ੍ਹਾਂ ਲੀਡਰਾਂ ਦੀ, ਜੋ ਲੁੱਟ ਕੇ ਦੇਸ਼ ਜਹਾਜ਼ੀਂ ਚੜ੍ਹਨ ਲੱਗੇ।
ਗਿਣਤੀ ਕਰੋ ਉਨ੍ਹਾਂ ਦੋਗਲਿਆਂ ਦੀ, ਜਿਹੜੇ ਥਾਂ ਥਾਂ ਜਾ ਕੇ ਖੜਨ ਲੱਗੇ।
ਗਿਣਤੀ ਕਰੋ ਉਨ੍ਹਾਂ ਬੇਰੁਜ਼ਗਾਰਾਂ ਦੀ, ਕਰ ਕੇ ਡਿਗਰੀਆਂ ਜਿਹੜੇ ਹਰਨ ਲੱਗੇ।
ਗਿਣਤੀ ਕਰੋ ਉਨ੍ਹਾਂ ਵਹਿਸ਼ੀਆਂ ਦੀ, ਫੁੱਲਾਂ ਵਰਗੀਆਂ ਧੀਆਂ ਜੋ ਫੜਨ ਲੱਗੇ।
ਗਿਣਤੀ ਕਰੋ ਕੌਮ ਦੇ ਗ਼ਦਾਰਾਂ ਦੀ, ਜਿਹੜੇ ਆਪਸ ਵਿਚ ਹੀ ਲੜਨ ਲੱਗੇ।
ਝੂਠ ਦੀ ਹਰ ਥਾਂ ਬੱਲੇ ਬੱਲੇ, ਸੱਚ ਤੋਂ ਦੀਪ ਕੌਰੇ ਸਭ ਡਰਨ ਲੱਗੇ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ। ਮੋ : 98776-54596