
ਨਾ ਸੋਚੀ ਦੁਖ ਤੈਨੂੰ ਹੀ ਦੁਖ ਫੈਲਿਆ ਪਾਸੇ ਚਾਰੇ।।
ਜਦੋ ਦੁਖੀ ਹੋਵੇ ਬੰਦਾ
ਸੁਖ ਵੀ ਕੋਈ ਭਾਉਂਦਾ ਨੀ,,
ਸਮਝ ਹੀ ਨਾਸਮਝੀ ਹੋਜੇ
ਕੋਈ ਕੰਮ ਲੋਟ ਆਉਂਦਾ ਨੀ,,
ਪਰ ਰੱਬ ਆਪੇ ਹਿੰਮਤ ਦੇਵੇ
ਜਦ ਜਦ ਬੰਦਾ ਹਾਰੇ,,
ਨਾ ਸੋਚੀ ਦੁਖ ਤੈਨੂੰ ਹੀ
ਦੁਖ ਫੈਲਿਆ ਪਾਸੇ ਚਾਰੇ।।
ਐਵੇਂ ਹੀ ਮਨਾ ਲੋਚੀ ਜਾਵੇ
ਕਰੇ ਫਿਕਰ ਕਿਹਦੇ ਲਈ,,
ਜ਼ਲੀਲ ਵੀ ਉਥੋਂ ਹੀ ਹੋਵੇਗਾ
ਸਭ ਕੁਝ ਕਰੇਗਾ ਜਿਹਦੇ ਲਈ,,
ਦੁਨੀਆਂ ਤੈਨੂੰ ਤੋੜ ਕੇ ਰਖਦੂ
ਕਰਦੂਗੀ ਤੇਰੇ ਖਿਲਾਰੇ,,
ਨਾ ਸੋਚੀ ਦੁਖ ਤੈਨੂੰ ਹੀ
ਦੁਖ ਫੈਲਿਆ ਪਾਸੇ ਚਾਰੇ।।
ਅੱਗੇ ਜਾਣ ਦੇ ਚੱਕਰ ’ਚ
ਆਪਣੇ ਹੀ ਤੈਨੂੰ ਮਾਰਨ ਗੇ,,
ਜੇ ਮਦਦ ਲਵੇ ਹੋਰਾਂ ਦੀ ਤੈਨੂੰ
ਅਹਿਸਾਨ ਕਰ ਕੇ ਸਾੜਨ ਗੇ,,
ਨਾ ਦੇਖੀ ਦੂਜਿਆਂ ਦੇ ਹੱਥਾਂ ਨੂੰ
ਮਤਲਬ ਕੱਢ ਜਾਂਦੇ ਨੇ ਸਾਰੇ,,
ਨਾ ਸੋਚੀ ਦੁਖ ਤੈਨੂੰ ਹੀ
ਦੁਖ ਫੈਲਿਆ ਪਾਸੇ ਚਾਰੇ।।
ਮਨਾਂ! ਨਿਰਾਸ਼ ਕਾਨੂੰ ਹੁੰਦਾ ਏ
ਮਾਰ ਹੋਸਲੇ ਦੀ ਉਡਾਰੀ,,
ਸਮਝ ਨੀਵਾਂ ਤੂੰ ਖੁਦ ਨੂੰ
ਬਸ ਹਿੰਮਤ ਨਾ ਹਾਰੀ,,
ਦੁਖ ਸੁਖ ਤਾਂ ਆਉਂਦੇ ਰਹਿਣੇ
ਰੰਗ ਬਾਬੇ ਦੇ ਨਿਆਰੇ,,
ਨਾ ਸੋਚੀ ਦੁਖ ਤੈਨੂੰ ਹੀ
ਦੁਖ ਫੈਲਿਆ ਪਾਸੇ ਚਾਰੇ।।
ਰਵਿੰਦਰ ਕੌਰ ਸੈਣੀ
ਪਿੰਡ- ਲੇਹਲਾ, ਪਟਿਆਲਾ