
ਅਕਸਰ ਮੇਰਾ ਦਿਲ ਮੈਨੂੰ ਇਹ ਸਵਾਲ ਕਰਦਾ ਏ ਤੂੰ ਕਿਉਂ ਐਨੀ ਉਦਾਸ ਰਹਿੰਦੀ ਏਂ?.....
ਅਕਸਰ ਮੇਰਾ ਦਿਲ ਮੈਨੂੰ ਇਹ ਸਵਾਲ ਕਰਦਾ ਏ
ਤੂੰ ਕਿਉਂ ਐਨੀ ਉਦਾਸ ਰਹਿੰਦੀ ਏਂ?
ਜਵਾਬ ਇਕ ਹੀ ਹੁੰਦਾ ਏ
ਦਿਲਾ ਤੂੰ ਖ਼ੁਸ਼ ਰਹਿਣ ਕਿਥੇ ਦਿੰਦਾ ਏਂ?
ਕਿਉਂ ਤੂੰ ਉਦਾਸ ਚਿਹਰੇ ਨੂੰ ਵੇਖ ਕੋਲ ਬਹਿ ਜਾਂਦਾ ਏਂ?
ਕਿਉਂ ਹਰ ਰੋਂਦੀ ਅੱਖ ਦਾ ਹੰਝੂ ਭੁੰਜੇ ਨੀ ਡਿਗਣ ਦਿੰਦਾ?
ਕਿਉਂ ਤੂੰ ਵੀ ਵੇਖ ਕੇ ਅਣਦੇਖਾ ਨੀ ਕਰਦਾ?
ਕਿਉਂ ਤੂੰ ਵੀ ਦੋ ਕਦਮ ਚੱਲ ਕੇ ਪਿੱਛੇ ਵਾਪਰਿਆ ਭੁੱਲ ਨੀਂ ਜਾਂਦਾ?
ਕਿਉਂ ਤੂੰ ਦੂਜੇ ਦੇ ਗ਼ਮ 'ਚ ਰੋਂਦਾ ਏਂ ਹੁਭਕੀਂ ਸਾਰੀ ਰਾਤ?
ਕਿਉਂ ਤੂੰ ਹਸਦੇ ਚਿਹਰਿਆਂ ਨੂੰ ਵੇਖ ਅੱਖ ਬਚਾ ਲੰਘ ਜਾਂਦਾ ਏਂ?
ਤੇ ਰੋਂਦਾ ਚਿਹਰਾ ਵੇਖ ਪੈਰ ਨਹੀਂ ਪੁਟਦਾ?
ਕਿਉਂਕਿ ਤੂੰ ਵੀ ਦੁਨੀਆਂਦਾਰੀ ਨਹੀਂ ਸਿਖ ਲੈਂਦਾ?
ਮੁਸਕੁਰਾਉਣਾ, ਹਸਣਾ, ਕਹਿਕਹੇ ਲਾਉਣਾ,
ਕੋਈ ਔਖਾ ਨਹੀਂ।
ਬਸ ਬੇਸ਼ਰਮ ਹੋਣਾ ਪੈਂਦਾ ਏ।
-ਸੁਖਜੀਵਨ ਕੁਲਬੀਰ ਸਿੰਘ
ਸੰਪਰਕ : 78409-23044