
ਰਾਜ ਗੱਦੀ ਤੇ ਕਾਬਜ਼ ਹੋ ਗਏ ਬਾਹਲੇ ਚੋਰ ਉਚੱਕੇ,
ਰਾਜ ਗੱਦੀ ਤੇ ਕਾਬਜ਼ ਹੋ ਗਏ ਬਾਹਲੇ ਚੋਰ ਉਚੱਕੇ,
ਦੇਸ਼ ਮੇਰੇ ਨੂੰ ਡੰਗੀ ਜਾਂਦੇ ਇਹ ਜੋ ਸੱਪ ਖੜੱਪੇ,
ਪੈਸੇ ਵਾਲਿਆਂ ਨੇ ਕਰ ਖ਼ਰਚਾ ਕੁਰਸੀ ਉਤੇ ਬਿਠਾਏ,
ਲਾਲੋ ਦੀ ਇਨ੍ਹਾਂ ਬੁਰਕੀ ਖੋਹੀ ਯਾਰ ਭਾਗੋ ਦੇ ਪੱਕੇ,
ਹੱਕੀਆਂ ਤਾਈਂ ਹੱਕ ਨਾ ਮਿਲਦੇ ਅਫ਼ਰਾ ਤਫ਼ਰੀ ਮੱਚੇ,
ਬੇਰੁਜ਼ਗਾਰਾਂ ਤਾਈਂ ਪੈਂਦੇ ਸੜਕਾਂ ਉਤੇ ਧੱਕੇ,
ਸੌਕਣਾਂ ਵਾਂਗ ਲੜਦੇ ਐਪਰ ਅੰਦਰੋਂ ਇਕ ਨੇ ਪੱਕੇ,
ਲੋਕਾਂ ਲਈ ਖ਼ਜ਼ਾਨਾ ਖ਼ਾਲੀ ਅਪਣਿਆਂ ਲਈ ਨੇ ਗੱਫੇ,
ਬਾਬਰ ਜਾਬਰ ਵਾਲਾ ਬਾਬਾ ਫਿਰ ਤੋਂ ਹਾਲ ਹੈ ਹੋਇਆ,
ਮੁੜ ਤੋਂ ਫੇਰੀ ਪਾ ਜਾ ਬਾਬਾ ਨਾਨਕ ਲੋਕ ਪਏ ਨੇ ਅੱਕੇ।
-ਜਗਤਾਰ ਪੱਖੋ, ਸੰਪਰਕ : 94651-96946