
ਕਿਥੇ ਗਏ ਉਹ ਰੱਬ ਦੇ ਰੂਪ ਸਾਰੇ,
ਕਿਥੇ ਗਏ ਉਹ ਰੱਬ ਦੇ ਰੂਪ ਸਾਰੇ,
ਮਹਾਂਪੁਰਸ਼ ਅੱਜ ਕਿਤੇ ਵੀ ਦਿਖਦੇ ਨਹੀਂ,
ਹਰ ਦੁੱਖ ਦਾ ਸਨ ਇਲਾਜ ਕਰਦੇ,
ਐਡ ਅਪਣੀ ਕਿਤੇ ਅੱਜ ਲਿਖਦੇ ਨਹੀਂ,
ਲੜੀਵਾਰ ਕਿਤੇ ਨਹੀਂ ਪਾਠ ਚਲਦੇ,
ਭੋਲੇ ਭਗਤ ਕੁੱਝ ਇਸ ਤੋਂ ਸਿਖਦੇ ਨਹੀਂ,
ਡਰ ਕਰੋਨਾ ਤੋਂ ਸਾਰੇ ਰੂਪੋਸ਼ ਹੋ ਗਏ,
ਪ੍ਰੋਗਰਾਮ ਕੋਈ ਉਹ ਕਿਤੇ ਮਿਥਦੇ ਨਹੀਂ,
ਆਪਾਂ ਰੱਬ ਜਿਨ੍ਹਾਂ ਨੂੰ ਸਮਝਿਆ ਸੀ,
ਤੇਜ਼ ਦਿਮਾਗ਼ ਉਹ ਆਮ ਇਨਸਾਨ ਨਿਕਲੇ,
ਕੋਰੋਨਾ ਨੇ ਇਨ੍ਹਾਂ ਦੀ ਭੇਦ ਖੋਲ੍ਹੀ,
ਸਾਡੇ ਵਰਗੇ ਪਰ ਬੰਦੇ ਉਹ ਸ਼ੈਤਾਨ ਨਿਕਲੇ।
-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688