
ਵਰਲਡ ਰਿਕਾਰਡ
ਵਾਰੇ ਵਾਰੇ ਮੋਦੀ ਸਰਕਾਰ ਦੇ ਬਈ, ਇਕ ਪੈਸਾ ਹੈ ਤੇਲ ਘਟਾ ਦਿਤਾ,
ਕਰੋ ਸਨਮਾਨ ਤੇ ਫੁੱਲਾਂ ਦੇ ਹਾਰ ਪਾਉ, ਇਕ ਪੈਸੇ ਨੂੰ ਵੱਡਾ ਬਣਾ ਦਿਤਾ,
ਇਕ ਪੈਸੇ ਦਾ ਕਿੰਨਾ ਕੁ ਤੇਲ ਆਊ, ਸਾਰੀ ਦੁਨੀਆ ਨੂੰ ਮੂਰਖ ਬਣਾ ਦਿਤਾ,
ਕੀਮਤ ਅਗੇ ਨਹੀ ਕਿਸੇ ਘਟਾਈ ਐਨੀ, ਇਨ੍ਹਾਂ ਵਰਲਡ ਰਿਕਾਰਡ ਬਣਾ ਦਿਤਾ,
ਪੰਜ ਦਸ ਦੀ ਕੀਮਤ ਨਹੀ ਕੋਈ ਇਥੇ, ਇਕ ਪੈਸੇ ਨੂੰ ਇੰਨਾ ਚਮਕਾ ਦਿਤਾ,
ਰੌਲਾ ਪਾਉਣਗੇ ਨਾ ਫਿਰ ਲੋਕ ਝੱਲੇ, ਖੇਲ ਪੈਸੇ ਦਾ ਵੇਖੋ ਰਚਾ ਦਿਤਾ,
ਲਾਲੀਪੋਪ ਇਕ ਪੈਸੇ ਦਾ ਦੇ ਸੱਭ ਨੂੰ, ਥੋੜਾ ਤਰਾਂ ਤੇ ਲੂਣ ਘਸਾ ਦਿਤਾ,
ਚੁਪ ਰਹਿਣ, ਪਾਉਣ ਨਾ ਲੋਕ ਰੌਲਾ, ਉਨ੍ਹਾਂ ਗਲੋ ਗਲਾਵਾਂ ਹੈ ਲਾਹ ਦਿਤਾ,
ਚੁਕ ਲੈਣ ਨਾ ਬਹੁਤਾ ਲੋਕ ਮੁੱਦਾ, ਤਾਹੀਂ ਪੈਸਾ ਇਕ ਰੇਟ ਘਟਾ ਦਿਤਾ,
ਬੰਦਾ ਨਹੀ ਸਿਆਣਾ ਕੋਈ ਹੋਰ ਮਿਲਣਾ, 'ਗ਼ੁਲਾਮੀ ਵਾਲੇ' ਨੇ ਸੱਚ ਸੁਣਾ ਦਿਤਾ।
-ਬੂਟਾ ਗ਼ੁਲਾਮੀ ਵਾਲਾ, ਸੰਪਰਕ : 94171-97395