
‘ਛੱਜੂ’ ਤੁਰ ਪੈਂਦੇ ‘ਬਲਖ-ਬੁਖਾਰਿਆਂ’ ਨੂੰ, ਬਾਹਰ ਜਾਣ ਦਾ ਮਚਿਆ ਹੜਕੰਪ ਹੋਵੇ।
poem in punjabi : ‘ਛੱਜੂ’ ਤੁਰ ਪੈਂਦੇ ‘ਬਲਖ-ਬੁਖਾਰਿਆਂ’ ਨੂੰ, ਬਾਹਰ ਜਾਣ ਦਾ ਮਚਿਆ ਹੜਕੰਪ ਹੋਵੇ।
‘ਜੂਆ ਖੇਡਣ’ ਦੇ ਵਾਂਗ ਉਹ ਚੱਲ ਪੈਂਦੇ, ਲਾਉਣੀ ‘ਡੰਕੀ’ ਜਾਂ ਟੱਪਣਾ ‘ਡੰਪ’ ਹੋਵੇ।
ਕੋਈ ਸੁਣਦਾ ਨਾ ਕੜੇ ਕਾਨੂੰਨ-ਕਾਇਦੇ, ਪੁੱਠੀ ‘ਹੱਥ-ਕੜੀ’ ਵਾਲਾ ਭੂ-ਕੰਪ ਹੋਵੇ।
ਸੱਚ ਦੀ ‘ਰੌਸ਼ਨੀ’ ਵਲ ਨੂੰ ਦੇਖਦੇ ਨਹੀਂ, ਬਲ ਰਿਹਾ ‘ਡਿਪੋਰਟਾਂ’ ਦਾ ‘ਲੰਪ’ ਹੋਵੇ।
ਮੁੜ ਫਿਰ ਧਰਤੀ ’ਤੇ ਲਗਦੇ ਪੈਰ ਔਖੇ, ਜੜ੍ਹੋਂ ਉਖੜਨ ਦਾ ਲੱਗਾ ਜੇ ‘ਜੰਪ’ ਹੋਵੇ।
ਰਾਸ਼ਟਰਪਤੀ ‘ਸਮੁੰਦਰੋਂ ਪਾਰ’ ਦਾ ਐ, ਵਿਚ ਪੰਜਾਬ ਦੇ ‘ਟਰੰਪ-ਟਰੰਪ’ ਹੋਵੇ!
-ਤਰਲੋਚਨ ਸਿੰਘ ਦੁਪਾਲ ਪੁਰ, ਮੋਬਾ : 78146-92724