
ਹੁਣ ਹਾਏ ਬਿਜਲੀ ਤੇ ਬੂਹ ਬਿਜਲੀ, ਤੇਰੇ ਬਿਨਾਂ ਨਾ ਸਕਦੇ ਸਾਰ ਬਿਜਲੀ,
ਹੁਣ ਹਾਏ ਬਿਜਲੀ ਤੇ ਬੂਹ ਬਿਜਲੀ, ਤੇਰੇ ਬਿਨਾਂ ਨਾ ਸਕਦੇ ਸਾਰ ਬਿਜਲੀ,
ਲੱਖਾਂ ਵਿਚ ਹੀ ਜੁਰਮਾਨਾ ਪੈ ਜਾਂਦਾ, ਫੜੀ ਜਾਂਦੀ ਤੂੰ ਕੁੰਡੀ ਤਾਰ ਬਿਜਲੀ,
ਪਾਵਰ ਕੱਟ ਜੇ ਕਿਧਰੇ ਲੱਗ ਜਾਵੇ, ਗਾਲ੍ਹਾਂ ਕਢਦੇ ਤੈਨੂੰ ਹਜ਼ਾਰ ਬਿਜਲੀ,
ਕਈ ਚੰਗੇ ਘਰਾਂ ਨੂੰ ਮਾਫ਼ ਹੋਈ, ਹੇਠ ਹੁੰਦੀ ਹੈ ਜਿਨ੍ਹਾਂ ਦੇ ਕਾਰ ਬਿਜਲੀ,
ਲਾਹਪ੍ਰਵਾਹੀ ਨਾ ਤੈਨੂੰ ਪਸੰਦ ਆਏ, ਫਿਰ ਕੋਈ ਨਹੀਂ ਤੇਰਾ ਯਾਰ ਬਿਜਲੀ,
ਜੋ ਹੋਸ਼ ਹਵਾਸ ਨਾਲ ਤੈਨੂੰ ਵਰਤੇ, ਕੰਮ ਕਰੇ ਉਸ ਦੀ ਬਣ ਨਾਰ ਬਿਜਲੀ,
ਪੰਜ ਹਜ਼ਾਰ ਰੁਪਏ ਜਦੋਂ ਬਿੱਲ ਆਵੇ, ਫਿਰ ਦਿੰਦੀ ਜਨਰਲ ਕੋਟੇ ਨੂੰ ਮਾਰ ਬਿਜਲੀ।
-ਪ੍ਰਗਟ ਢਿੱਲੋਂ ਸਮਾਧ ਭਾਈ, ਸੰਪਰਕ : 98553-63234