
Poem In Punjabi: ਫ਼ਾਇਦੇਮੰਦ ਨਹੀਂ ਸਗੋਂ ਨੁਕਸਾਨ ਹੁੰਦਾ, ਜੰਗ ‘ਜਿੱਤਣੇ’ ਵਾਲੇ ਤੇ ‘ਹਾਰਿਆਂ’ ਦਾ।
Poem In Punjabi: ਫ਼ਾਇਦੇਮੰਦ ਨਹੀਂ ਸਗੋਂ ਨੁਕਸਾਨ ਹੁੰਦਾ, ਜੰਗ ‘ਜਿੱਤਣੇ’ ਵਾਲੇ ਤੇ ‘ਹਾਰਿਆਂ’ ਦਾ।
ਵੱਡੇ ਮੁਲਕਾਂ ਦਾ ਹੋਈ ਵਿਉਪਾਰ ਜਾਂਦਾ, ਜਮ੍ਹਾਂ ਕੀਤੇ ਹਥਿਆਰ ‘ਭੰਡਾਰਿਆਂ’ ਦਾ।
ਜਿਸ ਪ੍ਰਵਾਰ ’ਚੋਂ ਕੋਈ ‘ਸ਼ਹੀਦ’ ਹੋ ਜਾਏ, ਪੁੱਛੀਏ ਹਾਲ ਕੀ ਗ਼ਮਾਂ ਦੇ ਮਾਰਿਆਂ ਦਾ।
ਜੀਣਾ ਦੁੱਭਰ ਹੋ ਜਾਂਦਾ ਏ ਉਮਰ ਸਾਰੀ, ਬਾਕੀ ਟੱਬਰ ਦੇ ਜੀਆਂ ਵਿਚਾਰਿਆਂ ਦਾ।
ਸੇਕ ਝੱਲਣਾ ਪੈਂਦਾ ਫਿਰ ‘ਪੀੜ੍ਹੀਆਂ’ ਨੂੰ, ਸਾੜੇ ਨਫ਼ਰਤ ਦੇ ਬੀਅ ਖਿਲਾਰਿਆਂ ਦਾ।
ਲੱਖ ਸ਼ੁਕਰ ਕਿ ਪੈ ਗਿਆ ‘ਭੋਗ’ ਜਲਦੀ, ਮਚੇ ਹਫ਼ਤਾ ਕੁ ਭਰ ਤੋਂ ‘ਹੜਕੰਪ’ ਦਾ ਜੀ।
ਠੰਢੇ ਕਰ ’ਤਾ ਜਿਨ ਦੋਹਾਂ ਹੀ ‘ਤੱਤਿਆਂ’ ਨੂੰ, ਲੱਖ ਧਨਵਾਦ ਅਮਰੀਕਨ ਟਰੰਪ ਦਾ ਜੀ।
-ਤਰਲੋਚਨ ਸਿੰਘ ਦੁਪਾਲ ਪੁਰ, ਮੋਬਾਈਲ : 78146-92724