
ਸਾਡੀਆਂ ਬਾਤਾਂ ਵਖਰੀਆਂ
ਸਾਡੀਆਂ ਬਾਤਾਂ ਵਖਰੀਆਂ
ਤਾਹੀਉਂ ਗਮੀਆਂ ਡਕਰੀਆਂ
ਖ਼ੁਸ਼ੀਆਂ ਦੇ ਵਿਚ ਰਹਿੰਦੇ ਹਾਂ
ਦਿਲ ਤੇ ਚੋਟਾਂ ਸਹਿੰਦੇ ਹਾਂ।
ਕਿਸੇ ਦੇ ਨਾਲ ਵੈਰ ਨਾ ਕੋਈ
ਰੱਬ ਅੱਗੇ ਕਰੀਏ ਅਰਜੋਈ
ਜੀ ਆਇਆਂ ਕਹਿੰਦੇ ਹਾਂ
ਦਿਲ ਤੇ ਚੋਟਾਂ ਸਹਿੰਦੇ ਹਾਂ।
ਛੱਡੇ ਆਪਾਂ ਭਰਮ ਭੁਲੇਖੇ
ਏਥੇ ਹੀ ਹੋਣੇ ਸਾਰੇ ਲੇਖੇ
ਸੱਭ ਨਾਲ ਉਠਦੇ ਬਹਿੰਦੇ ਹਾਂ
ਦਿਲ ਤੇ ਚੋਟਾਂ ਸਹਿੰਦੇ ਹਾਂ।
ਕਰਤਾਰ ਨੇ ਜੋ ਨਿਯਮ ਬਣਾਏ
ਸੁਖਚੈਨ, ਥੋੜੇ ਹਿੱਸੇ ਆਏ
ਉਹਦੇ ਚਰਨੀਂ ਪੈਂਦੇ ਹਾਂ
ਦਿਲ ਤੇ ਚੋਟਾਂ ਸਹਿੰਦੇ ਹਾਂ।
-ਸੁਖਚੈਨ ਸਿੰਘ, ਸੰਪਰਕ : 97152-76329