Poem: ਜਿੱਥੇ ਭੇੜੀਏ ਚੂੰਡਣ ਨਿੱਤ ਚਮੜੀ, ਉੱਥੇ ਹਾਲ ਕੀ ਗਊਆਂ ਵੱਛੀਆਂ ਦਾ।
Poem in punjabi : ਜਿੱਥੇ ਭੇੜੀਏ ਚੂੰਡਣ ਨਿੱਤ ਚਮੜੀ, ਉੱਥੇ ਹਾਲ ਕੀ ਗਊਆਂ ਵੱਛੀਆਂ ਦਾ।
ਜਿੱਥੇ ਨਿਹੱਥਿਆਂ ਗਲ ਨਿੱਤ ਪੈਣ ਰੱਸੇ, ਉੱਥੇ ਦੋਸ਼ ਕੀ ਬਾਣ ਦੀਆਂ ਰੱਸੀਆਂ ਦਾ।
ਜਿੱਥੇ ਮਾਛੀ ਨਿੱਤ ਨਵੇਂ ਢੰਗ ਵਰਤੇ, ਉੱਥੇ ਹਾਲ ਕੀ ਦੱਸੋ ਮੱਛੀਆਂ ਦਾ।
ਜਿੱਥੇ ਰੁਖ ਦਰਿਆਵਾਂ ਦੇ ਵਹਿਣ ਉਲਟੇ, ਉੱਥੇ ਦੋਸ਼ ਕੀ ਸੂਏ ਕੱਸੀਆਂ ਦਾ।
ਜਿੱਥੇ ਬੰਦੇ ਰੂਪ ਬਘਿਆੜ ਹੋਵਣ, ਹੁੰਦਾ ਮੁਸ਼ਕਲ ਜਿਉਣਾ ਬੱਚੀਆਂ ਦਾ।
ਕਿੱਥੇ ਲੁਕਾਉਣ ਮਾਪੇ ਢਿੱਡੋਂ ਜੰਮੀਆਂ ਨੂੰ, ਪੁੱਛੋਂ ਹਾਲ ਕੀ ਆਂਦਰਾਂ ਪੱਛੀਆਂ ਦਾ।
ਸਖ਼ਤ ਸਜ਼ਾਵਾਂ ਦਿਉ ਉਨ੍ਹਾਂ ਦੋਸ਼ੀਆਂ ਨੂੰ, ਪਤਾ ਲੱਗੇ ਚੌਕ ’ਚ ਲੋਥਾਂ ਮੱਚੀਆਂ ਦਾ।
‘ਪੱਤੋ’ ਕਲਯੁੱਗ ਨੂੰ ਐਵੇਂ ਬਦਨਾਮ ਕੀਤਾ, ਨਿਕਲੇ ਮਨੁੱਖ ਦੋਸ਼ੀ ਕਰਤੂਤਾਂ ਦੱਸੀਆਂ ਦਾ।
- ਹਰਪ੍ਰੀਤ ਪੱਤੋ, ਪਿੰਡ- ਪੱਤੋ ਹੀਰਾ ਸਿੰਘ ਮੋਗਾ
ਮੋਬਾਈਲ : 94658-21417