
Poem : ਫ਼ਤਵਾ...
Poem : ਫ਼ਤਵਾ...
ਅਕਾਲ ਤਖ਼ਤ ਆਦੇਸ਼ 2 ਦਸੰਬਰ ਦੇ ਮੰਨਣੇ ਨੇ ਡਾਢੇ ਔਖੇ।
ਵੇਖੋ ਕਿੱਦਾਂ ਇਹ ਵਿਉਂਤ ਵਿਉਂਤ ਕੇ ਕਰਨਗੇ ਧੋਖੇ।
ਮੱਥਾ ਵੀ ਲਾ ਲੈਣਗੇ ਤਖ਼ਤ ਨਾਲ ਹੋ ਕੇ ਔਖੇ।
ਹਾਏ ਕੁਰਸੀ ਨਾ ਜਾਏ ਲਈ ਜੋ ਕਰ ਕੇ ਵਾਅਦੇ।
ਓਦਾਂ ਅਸੀਂ ਨਿਮਾਣੇ ਹਾਂ ਹੁਕਮ ਨੂੰ ਮੰਨਣਾ ਏ।
ਸਾਡੀ ਮਰਜ਼ੀ ਦਾ ਨਾ ਆਇਆ ਛਿੱਕੇ ’ਤੇ ਟੰਗਣਾ ਏ।
ਅਸੀਂ ਸੱਤਾ ਵਿਚ ਰਹਿਣਾ ਕੋਈ ਸ਼ਰਮ ਨਾ ਸੰਗਣਾ ਏ।
ਖੰਘਦਾ ਜੋ ਦਿਸਦਾ ਸਾਨੂੰ, ਆਕੜ ਨੂੰ ਭੰਨਣਾ ਏ।
ਭਲਾ ਹੋਵੇ ਜਥੇਦਾਰ ਦਾ ਨਾਲ ਆਦੇਸ਼ਾਂ ਖੜ ਗਿਆ ਜੋ।
ਲਾਗੂ ਇਨ ਬਿਨ ਕਰਨ ਲਈ ਪੈਰਾਂ ’ਤੇ ਖੜ ਗਿਆ ਜੋ।
ਮਰੀਆਂ ਜ਼ਮੀਰਾਂ ਲਈ ਆਫ਼ਤ ਬਿਪਤਾ ਬਣ ਗਿਆ ਜੋ।
ਸਾਖੀ ਸਿੱਖੀ ਸਿਧਾਂਤ ਲਈ ਛਾਤੀ ’ਤੇ ਚੜ੍ਹ ਗਿਆ ਜੋ।
ਅਸਤੀਫ਼ਾ ਮਨਜ਼ੂਰ ਕਰਨਾ ਮਜਬੂਰੀ ਬਣਾ ਦਿਤਾ।
ਏਦਾਂ ਜੀ ਛੇਤੀ ਕਰਨ ਲਈ ਫ਼ਤਵਾ ਸੁਣਾ ਦਿਤਾ।
ਭੱਜਣ ਨਹੀਂ ਦੇਣਾ ਤਹਾਨੂੰ ਡਟ ਕੇ ਸੁਣਾ ਦਿਤਾ।
ਕੱਦ ਸੀ ਲਈ ਫਿਰਦੇ ਝੱਟ ਕੰਦ ਝੁਕਾ ਦਿਤਾ।
- ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ)
ਮੋਬਾ : 95920-93472