
ਲੋਕ ਸਭਾ ਚੋਣਾਂ ਨੇੜੇ ਆਉਣ ਲਗੀਆਂ, ਲੀਡਰ ਪੈਂਤੜੇ ਨਵੇਂ ਵਿਖਾਉਣ ਲੱਗੇ,
ਲੋਕ ਸਭਾ ਚੋਣਾਂ ਨੇੜੇ ਆਉਣ ਲਗੀਆਂ, ਲੀਡਰ ਪੈਂਤੜੇ ਨਵੇਂ ਵਿਖਾਉਣ ਲੱਗੇ,
ਜਿਹੜੇ ਨੇਤਾ ਨੇ ਅੰਦਰੋਂ ਸਾਹ ਕਾਲੇ, ਨਹਾ ਕੇ ਦੁਧ ਵਿਚ ਸਾਹਮਣੇ ਆਉਣ ਲੱਗੇ,
ਪੰਜ ਸਾਲ ਜੁਮਲਿਆਂ ਨਾਲ ਰਾਜ ਕੀਤਾ, ਫਿਰ ਜਨਤਾ ਨੂੰ ਮੂਰਖ ਬਣਾਉਣ ਲੱਗੇ,
ਅਪਣੀ ਆਦਤ ਤੋਂ ਬਹੁਤੇ ਮਜਬੂਰ ਨੇਤਾ, ਗਿਰਗਟ ਵਾਂਗ ਨੇ ਰੰਗ ਵਟਾਉਣ ਲੱਗੇ,
ਹਾਸਲ ਕਰਨੀ ਹੈ ਕੁਰਸੀ ਹਰ ਹੀਲੇ, ਜੋੜ-ਤੋੜ ਦੀ ਨੀਤੀ ਅਪਨਾਉਣ ਲੱਗੇ,
70 ਸਾਲ ਤੋਂ ਜਨਤਾ ਨੂੰ ਆਏ ਠਗਦੇ, ਵਿਖਾ ਕੇ ਸਬਜ਼ਬਾਗ਼ ਫਿਰ ਭਰਮਾਉਣ ਲੱਗੇ,
ਪੰਜ ਸਾਲ ਨੇ ਜਿਨ੍ਹਾਂ ਨੁੰ ਰਹੇ ਭੰਡਦੇ, ਹੁਣ ਜੱਫੀਆਂ ਉਨ੍ਹਾਂ ਨੂੰ ਪਾਉਣ ਲੱਗੇ,
ਸੋਚ ਸਮਝ ਕੇ ਭਲੂਰੀਆ ਵੋਟ ਪਾਉਣੀ, ਲੀਡਰ ਲਾਰਿਆਂ ਦਾ ਚੋਗਾ ਨੇ ਪਾਉਣ ਲੱਗੇ।
-ਜਸਵੀਰ ਸਿੰਘ ਭਲੂਰੀਆ, ਸੰਪਰਕ 99159-95505