
ਬਾਜ਼ਾਰ ਵਰਗੀ ਸੋਚਣੀ ਹੈ ਸਭ ਪੈਸੇ ਨਾਲ ਤੈਅ ਹੁੰਦੀ, ਸਾਡੀ ਕੀਮਤ ਲਗਾ ਰਹੇ ਨੇ ਬੰਦੇ ਯਾਰ ਦੁਆਨੀ ਦੇ।
ਨਜ਼ਰੋਂ ਇੰਝ ਡਿੱੱਗੇ ਜਿਵੇਂ ਡਿਗਦੇ ਸ਼ੇਅਰ ਅਡਾਨੀ ਦੇ,
ਸ਼ਰਾਫ਼ਤ ਦੀ ਲੋਈ ਅੰਦਰ ਲੁਕੇ ਸੀ ਅੰਸ਼ ਸੈਤਾਨੀ ਦੇ।
ਬਾਜ਼ਾਰ ਵਰਗੀ ਸੋਚਣੀ ਹੈ ਸਭ ਪੈਸੇ ਨਾਲ ਤੈਅ ਹੁੰਦੀ,
ਸਾਡੀ ਕੀਮਤ ਲਗਾ ਰਹੇ ਨੇ ਬੰਦੇ ਯਾਰ ਦੁਆਨੀ ਦੇ।
ਰੰਗਾਂ ਦਾ ਸ਼ਹਿਰ ਹੈ ਇਨ੍ਹਾਂ ਰੰਗਾਂ ਹੇਠਾਂ ਖੰਡਰ ਬਸਤੀਆਂ,
ਬੇਸ਼ੱਕ ਨਾਮ ਦੇ ਲਾਭ ਨੇ ਪਰ ਸੌਦੇ ਕਰ ਰਹੇ ਨੇ ਹਾਨੀ ਦੇ।
ਦਫ਼ਤਰ ਦੀ ਕੁਰਸੀ ’ਤੇ ਬੈਠੇ ਸ਼ੇਰ ਹੋਏ ਬਾਬੂ ਦਫ਼ਤਰ ਦੇ,
ਗਾਹਕਾਂ ਉੱਤੇ ਰੋਅਬ ਮਾਰਦੇ ਘਰੋਂ ਘੂਰੇ ਹੋਏ ਜ਼ਨਾਨੀ ਦੇ।
ਪੈਸਾ ਲੁੱਟੋ, ਪੈਸੇ ਦੇ ਛੁੱਟੋ, ਸਾਡੇ ਸਿਸਟਮ ਦਾ ਦਸਤੂਰ,
ਕਰੋੜਾਂ ਵਾਲੇ ਨਿਕਲ ਜਾਂਦੇ ਫਸਦੇ ਚੋਰ ਅਠਾਨੀ ਦੇ।
ਪ੍ਰਸ਼ੰਸਾ ਦੇ ਪੁਲਾਂ ’ਤੇ ਹੋ ਰਹੀਆਂ ਨੇ ਨਾਟਕੀ ਸ਼ਹਾਦਤਾਂ,
ਚੀਚੀ ਤੇ ਲਹੂ ਲਗਾ ਮਜ਼ਾਕ ਉਡਾਉਣ ਕੁਰਬਾਨੀ ਦੇ।
- ਗੁਰਦਿੱਤ ਸਿੰਘ ਸੇਖੋਂ, ਮੋਬਾ : 97811-72781