
ਜਦੋਂ ਦੇਸ਼ ਵਿਚ ਰੁਜ਼ਗਾਰ ਹੋਵੇ,
poem in punjabi: ਜਦੋਂ ਦੇਸ਼ ਵਿਚ ਰੁਜ਼ਗਾਰ ਹੋਵੇ,
ਕਾਹਤੋਂ ਕੋਈ ਫਿਰ ਬਾਹਰ ਜਾਵੇ।
ਹੱਥ ਕੜੀਆਂ ਲਾ ਕੇ ਛੱਡ ਗਏ ਨੇ,
ਜਲੂਸ ਦੇਸ਼ ਦਾ ਕੱਢ ਗਏ ਨੇ।
ਜਦੋਂ ਹਰ ਕੋਈ ਸ਼ਰਮਸਾਰ ਹੋਵੇ,
ਜਦੋਂ ਦੇਸ਼ ਵਿਚ ਰੁਜ਼ਗਾਰ ਹੋਵੇ,
ਕਾਹਤੋਂ ਕੋਈ ਫਿਰ ਬਾਹਰ ਜਾਵੇ।
ਗੱਲ ਕਿੱਥੇ ਇਹ ਭੁੱਲ ਜਾਣੀ,
ਜਦੋਂ ਇੱਜ਼ਤ ਇੰਜ ਰੁੱਲ ਜਾਣੀ।
ਜਦੋਂ ਸ਼ਰਮਨਾਕ ਇੰਜ ਹਾਰ ਹੋਵੇ,
ਜਦੋਂ ਦੇਸ਼ ਵਿਚ ਰੁਜ਼ਗਾਰ ਹੋਵੇ,
ਕਾਹਤੋਂ ਕੋਈ ਫਿਰ ਬਾਹਰ ਜਾਵੇ।
ਸ਼ਹੀਦਾਂ ਦੇ ਸੁਪਨੇ ਚੂਰ ਹੋਏ,
ਸਾਸਕ ਅੰਗਰੇਜ਼ਾਂ ਤੋਂ ਵੀ ਕਰੂਰ ਹੋਏ।
ਜਦੋਂ ਪਹਿਰੇਦਾਰ ਹੀ ਗ਼ਦਾਰ ਹੋਵੇ,
ਜਦੋਂ ਦੇਸ਼ ਵਿਚ ਰੁਜ਼ਗਾਰ ਹੋਵੇ,
ਕਾਹਤੋਂ ਕੋਈ ਫਿਰ ਬਾਹਰ ਜਾਵੇ।