
ਨਾ ਛੇੜ ਗਮਾਂ ਦੀ ਰਾਖ ਨੂੰ, ਅੰਦਰ ਅੰਗਿਆਰੇ ਹੁੰਦੇ ਨੇ,
ਨਾ ਛੇੜ ਗਮਾਂ ਦੀ ਰਾਖ ਨੂੰ, ਅੰਦਰ ਅੰਗਿਆਰੇ ਹੁੰਦੇ ਨੇ,
ਮੈਂ ਭੁਲਿਆ ਫਿਰਾਂ ਉਸ ਸ਼ਖ਼ਸ ਨੂੰ, ਜੋ ਮਨ ਦੇ ਕਾਲੇ ਹੁੰਦੇ ਨੇ,
ਇਥੇ ਰੀਝ ਅਧੂਰੀ ਮਨ ਅੰਦਰ, ਇਸ ਦੇ ਹੰਝੂ ਖਾਰੇ ਹੁੰਦੇ ਨੇ,
ਕੋਈ ਸੱਚਾ ਨਹੀਂ ਦੁਨੀਆਂ ਤੇ, ਆਮ ਤੌਰ 'ਤੇ ਤਾਂ ਲਾਰੇ ਹੁੰਦੇ ਨੇ,
ਵੇਖਣ ਵਿਚ ਜੋ ਤਪਦੇ ਨੇ, ਉਹ ਕਿਸਮਤ ਹੱਥੋਂ ਠਾਰੇ ਹੁੰਦੇ ਨੇ,
ਜਾਪੇ ਅੰਦਰ ਪਹਾੜ ਬਰਫ਼ਾਂ ਦਾ, ਅਸਲ ਵਿਚ ਸਿਰ 'ਤੇ ਆਰੇ ਹੁੰਦੇ ਨੇ,
ਮੈਂ ਤਰਸਦਾ ਫਿਰਾਂ ਉਨ੍ਹਾਂ ਖਾਬਾਂ ਨੂੰ, ਜੋ ਅਸਮਾਨੀ ਤਾਰੇ ਹੁੰਦੇ ਨੇ,
ਪੱਲਾ ਝਾੜ ਵੇਖਿਆ ਦੁੱਖਾਂ ਨੂੰ, ਰੋਹੀ-ਬੀਆਬਾਨ ਤੇ ਸਾੜੇ ਹੁੰਦੇ ਨੇ,
ਹੁਣ ਵੇਖ ਨਸੀਬੀ ਮੌਤ ਨੂੰ, ਪਾਣੀ ਵਿਚ ਤਰਿਆ ਫਿਰਦਾ ਹਾਂ,
ਮਾਨਾ ਵੇਖ ਫ਼ਕੀਰੀ ਧਾਰੀ ਮੈਂ, ਅੰਦਰੋਂ ਮਰਿਆ ਫਿਰਦਾ ਹਾਂ।
-ਰਮਨ ਮਾਨ ਕਾਲੇਕੇ, ਸੰਪਰਕ : 95927-78809