
ਕਿਨ੍ਹਾਂ ਲਫ਼ਜ਼ਾਂ ਵਿਚ ਸਿਫ਼ਤ ਕਰਾਂ, ਅੱਜ ਸਪੋਕਸਮੈਨ ਦੱਸ ਤੇਰੀ,
ਕਿਨ੍ਹਾਂ ਲਫ਼ਜ਼ਾਂ ਵਿਚ ਸਿਫ਼ਤ ਕਰਾਂ, ਅੱਜ ਸਪੋਕਸਮੈਨ ਦੱਸ ਤੇਰੀ,
ਸੱਚ ਦਾ ਪਹਿਰੇਦਾਰ ਤੂੰ ਬਣ ਕੇ, ਝੂਠ ਦੀ ਦਿਤੀ ਰੋਕ ਤੇਜ਼ ਹਨੇਰੀ,
ਤੇਰੇ ਨਾਲ ਜਿਸ ਨੇ ਲਗਾਇਆ ਮੱਥਾ, ਕਰ ਕੇ ਰੱਖ ਦਿਤਾ ਉਹ ਢੇਰੀ,
ਝਖੜਾਂ ਵਿਚ ਡੋਲਿਆ ਨਾ ਤੂੰ, ਇਹ ਤੇਰੀ ਵੇਖੀ ਅਸੀ ਦਲੇਰੀ,
ਬਾਬੇ ਨਾਨਕ ਦਾ ਨਾਂ ਲੈ ਚੱਲੇ, ਦਿਤੀ ਹਰ ਦੁਖੀਏ ਨੂੰ ਹੱਲਾਸ਼ੇਰੀ,
ਸੱਚ ਦਾ ਦੀਪ ਜਗਾ ਕੇ ਰਖਿਆ, ਹੋਈ ਤਾਂ ਤੇਰੀ ਉਮਰ ਲਮੇਰੀ,
ਦੁਨੀਆਂ ਭਰ ਵਿਚ ਮਾਣ ਦਿਵਾਇਆ, ਪੂਰੀ ਕਰੀਂ ਮੇਰੀ ਹਰ ਆਸ,
ਅੱਜ ਕਲਮ ਘੁੰਮਣ ਦੀ ਤੇਰੇ ਲਈ, ਕਰੇ ਬਾਬੇ ਨਾਨਕ ਕੋਲ ਅਰਦਾਸ।
ਮਨਜੀਤ ਸਿੰਘ ਘੁੰਮਣ, ਮੋਬਾ: 97810-86688