
ਹੁਣ ਛੱਡਦੇ ਨਹੀਂ ਜਾਬਰੇ ਜਬਰ ਇੰਨਾ ਕਰਨਾ, ਕਿੰਨੀਆਂ ਕੁ ਜਾਨਾਂ ਨਾਲ ਢਿੱਡ ਤੇਰਾ ਭਰਨਾ। ਦਿੱਲੀਏ ਕਿਉਂ ਵੈਰ ਕਮਾਉਣ ਲੱਗ ਪਈ, ਚੁਰਾਸੀ ਹੁਣ ਵੈਰਨੇ ਦੁਹਰਾਉਣ ਲੱਗ ਪਈ।
ਹੁਣ ਛੱਡਦੇ ਨਹੀਂ ਜਾਬਰੇ ਜਬਰ ਇੰਨਾ ਕਰਨਾ, ਕਿੰਨੀਆਂ ਕੁ ਜਾਨਾਂ ਨਾਲ ਢਿੱਡ ਤੇਰਾ ਭਰਨਾ।
ਦਿੱਲੀਏ ਕਿਉਂ ਵੈਰ ਕਮਾਉਣ ਲੱਗ ਪਈ, ਚੁਰਾਸੀ ਹੁਣ ਵੈਰਨੇ ਦੁਹਰਾਉਣ ਲੱਗ ਪਈ।
ਅੰਨਦਾਤਾ ਵੇਖ ਕਿਵੇਂ ਸੜਕਾਂ ’ਤੇ ਰੁਲਦਾ, ਹੱਕਾਂ ਲਈ ਵੇਖ ਅੱਜ ਹਾਕਮਾਂ ਨਾਲ ਘੁਲਦਾ।
ਅੰਨ੍ਹਾ ਹੈ ਕਾਨੂੰਨ ਤੇਰਾ ਬੋਲੇ ਇਹਦੇ ਆਗੂ ਬਈ, ਗੂੜ੍ਹੀ ਨੀਂਦ ਸੁੱਤਾ ਰਹੇ ਖੌਰੇ ਕਦੋਂ ਜਾਗੂ ਬਈ।
ਦੋਗਲੀ ਨੀਤੀ ਇਹ ਤੇਰੀ ਆਮ ਬੰਦਾ ਖਾ ਗਈ, ਜ਼ਮੀਨਾਂ ਵਾਲੇ ਰਾਜਿਆਂ ਨੂੰ ਮੰਗਣ ਹੈ ਲਾ ਗਈ।
ਅਸੀਂ ਲੜ-ਲੜ ਜੰਗਾਂ ਤੇਰੀ ਲਾਜ ਬਚਾਈ ਸੀ, ਜੋ ਮਾਣੇ ਤੂੰ ਅਜ਼ਾਦੀ ਅਸੀਂ ਤੇਰੀ ਝੋਲੀ ਪਾਈ ਸੀ।
ਮੁੱਢ ਤੋਂ ਹੀ ਸਿੱਖਾਂ ਨਾਲ ਖਹਿੰਦੀ ਆਈ ਦਿੱਲੀਏ, ਵਾਰ -ਾਰ ਤਾਹੀਂ ਨੀ ਤੂੰ ਢਹਿੰਦੀ ਆਈ ਦਿੱਲੀਏ।
ਬੰਨਿ੍ਹਆਂ ਹੱਥਾਂ ਨੂੰ ਕਿਤੇ ਖੋਲ੍ਹਣਾ ਜੇ ਪੈ ਗਿਆ, ਆਖੇਗੀਂ ਕਿ ਲੁੱਟ ਕੇ ਪੰਜਾਬ ਵਾਲਾ ਲੈ ਗਿਆ।
ਐਸੀਆਂ ਹਕੂਮਤਾਂ ਨੂੰ ਲਾਹਨਤਾਂ ਹੀ ਪੈਂਦੀਆਂ, ਜ਼ਾਲਮ ਸਰਕਾਰਾਂ ਬਹੁਤਾ ਚਿਰ ਨਹੀਂ ਰਹਿੰਦੀਆਂ।
ਕਿਰਤੀ ਤੇ ਕਾਮੇ ਹੁੰਦੇ ਕੌਮ ਦੀ ਨੇ ਜਾਨ ਜੀਅ, ਦੀਪ ਕਿਹੜੇ ਮੂੰਹੋਂ ਆਖੇ ਭਾਰਤ ਮਹਾਨ ਜੀ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ। ਮੋਬਾ : 98776-54596