
ਆਪ ਸਰਕਾਰ ਦੇ ਸਿਕੰਜੇ ਤੋਂ ਬਚਣ ਲਈ, ਭਾਜਪਾ ਵਿਚ ਵੜ ਰਹੇ ਮੀਆਂ...
ਪੰਜਾਬ ਨੂੰ ਲੁੱਟ ਕੇ ਇਹ ਨੇਤਾ,
ਰੋਜ਼ ਦਲ ਬਦਲੀਆਂ ਕਰ ਰਹੇ ਮੀਆਂ।
ਆਪ ਸਰਕਾਰ ਦੇ ਸਿਕੰਜੇ ਤੋਂ ਬਚਣ ਲਈ,
ਭਾਜਪਾ ਵਿਚ ਵੜ ਰਹੇ ਮੀਆਂ।
ਸਰਕਾਰ ਨੇ ਜਦੋਂ ਦੀ ਕੁਰੱਪਸ਼ਨ ਤੇ ਨੱਥ ਪਾਈ,
ਵੱਡੇ - ਵੱਡੇ ਨੇਤਾ ਡਰ ਰਹੇ ਮੀਆਂ।
ਅਫ਼ਸਰਸਾਹੀ ਵੀ ਅੰਦਰੋਂ ਡਰੀ ਹੋਈ ਏ,
ਰੋਜ਼ਾਨਾ ਅਫ਼ਸਰਾਂ ਨੂੰ ਫੜ ਰਹੇ ਮੀਆਂ।
ਨਸ਼ਿਆਂ ਨੂੰ ਠੱਲ੍ਹ ਪਾਉਣ ਲਈ,
ਰੋਜ਼ਾਨਾ ਸਮੱਗਲਰ, ਨਸ਼ੇ, ਹਥਿਆਰ ਫੜ ਰਹੇ ਮੀਆਂ।
ਸਕੂਲਾਂ ਨੂੰ ਸਮਾਰਟ ਕਰ ‘ਵੇਰਕਾ’
ਮੁਹੱਲਾ ਕਲੀਨਕ ਧੜਾਧੜ ਬਣ ਰਹੇ ਮੀਆਂ।
- ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟ੍ਰੇਸ਼ਨ
ਮੋਬਾਈਲ : 9878600221