
ਭਾਰਤ ਦੇ ਦੇਸ਼ ਦੇ ਕਿਰਤੀਉ, ਤੁਹਾਡਾ ਖ਼ੂਨ ਲਿਆ ਨਿਚੋੜ,
ਭਾਰਤ ਦੇ ਦੇਸ਼ ਦੇ ਕਿਰਤੀਉ, ਤੁਹਾਡਾ ਖ਼ੂਨ ਲਿਆ ਨਿਚੋੜ,
ਅਮੀਰ ਕਿਰਤ ਨੂੰ ਲੁੱਟ ਕੇ, ਵਿਦੇਸ਼ੀਂ ਗਏ ਨੇ ਦੌੜ,
ਇਨ੍ਹਾਂ ਦਾ ਸਰਕਾਰ ਨਾਲ ਬਹੁਤ ਗਹਿਰਾ ਗਠਜੋੜ,
ਤਾਂ ਹੀ ਵੱਟੇ ਖਾਤੇ ਪਾ ਦਿਤੇ 68 ਹਜ਼ਾਰ ਕਰੋੜ,
ਭੁੱਖੇ ਨੇ ਬਸ ਨੀਤ ਦੇ, ਕੋਈ ਨਹੀਂ ਉਂਜ ਥੋੜ,
ਕੋਰੋਨਾ ਤੋਂ ਵੀ ਚੰਦਰਾ, ਇਹ ਹੈ ਲਾਲਚ ਦਾ ਕੋਹੜ,
ਹੁਣ ਉਹ ਵੇਲਾ ਆ ਗਿਆ, ਬੈਠ ਜਾਈਏ ਸਿਰ ਜੋੜ,
ਭਲੂਰੀਆ ਸਾਰੇ ਮਿਲ ਕੇ ਲੱਭੋ ਇਸ ਦਾ ਕੋਈ ਤੋੜ।
-ਜਸਵੀਰ ਸਿੰਘ ਭਲੂਰੀਆ, ਸੰਪਰਕ : 99159-95505