Advertisement
  ਵਿਚਾਰ   ਕਵਿਤਾਵਾਂ  16 Oct 2020  ਤੂੰ ਬਣ ਜਾ ਨੇਤਾ ਸਜਣਾ...

ਤੂੰ ਬਣ ਜਾ ਨੇਤਾ ਸਜਣਾ...

ਸਪੋਕਸਮੈਨ ਸਮਾਚਾਰ ਸੇਵਾ | Edited by : ਕਮਲਜੀਤ ਕੌਰ
Published Oct 16, 2020, 10:13 am IST
Updated Oct 16, 2020, 10:13 am IST
ਤੂੰਂ ਵੀ ਬਣ ਜਾ ਨੇਤਾ ਸਜਣਾ, ਵਾਅਦੇ ਕਰ ਭੁੱਲੀਂ ਚੇਤਾ ਸਜਣਾ,
Leader
 Leader

ਤੂੰਂ ਵੀ ਬਣ ਜਾ ਨੇਤਾ ਸਜਣਾ, ਵਾਅਦੇ ਕਰ ਭੁੱਲੀਂ ਚੇਤਾ ਸਜਣਾ,

ਪੰਜੀਂ ਸਾਲੀਂ ਜੋੜੀਂ ਹੱਥ ਪੈਰ, ਵੋਟਾਂ ਵੇਲੇ ਮੰਗੀਂ ਖ਼ੈਰ,

ਐਕਟਿੰਗ ਕਰ ਜਿਉਂ ਅਭੀਨੇਤਾ ਸੱਜਣਾ, ਤੂੰ ਵੀ ਬਣ ਜਾ ਨੇਤਾ ਸਜਣਾ,

ਜਿੱਤ ਕੇ ਤੂੰ ਇਕ ਵਾਰੀ ਫਿਰ, ਨੋਟਾਂ ਦੇ ਲਾ ਲੈਣੇ ਢੇਰ,

ਵੇਚੀਂ ਨਾਜਾਇਜ਼ ਰੇਤਾ ਸਜਣਾ, ਤੂੰ ਵੀ ਬਣ ਜਾ ਨੇਤਾ ਸਜਣਾ,

ਕਰੀਂ ਜਹਾਜ਼ਾਂ ਵਿਚ ਤੂੰ ਸੈਰ, ਕਦੇ ਇਥੇ ਕਦੇ ਉਥੇ ਠਹਿਰ,

ਜਾਣੀਂ ਖ਼ੁਦ ਨੂੰ ਰਚੇਤਾ ਸਜਣਾ, ਤੂੰ ਵੀ ਬਣ ਜਾ ਨੇਤਾ ਸਜਣਾ,

ਮੂਰਖ ਜਨਤਾ ਨੂੰ ਰੱਖੀਂ ਧੱਕੀ, ਕਰੀ ਜਾਈਂ ਬੱਸ ਪੈਨਸ਼ਨ ਪੱਕੀ,

ਕਰ ਸੌਖਾ ਸਮਾਂ ਅਗੇਤਾ ਸਜਣਾ, ਤੂੰ ਵੀ ਬਣ ਜਾ ਨੇਤਾ ਸਜਣਾ।

-ਗੋਗੀ ਜ਼ੀਰਾ, ਸੰਪਰਕ : 97811-36240

Advertisement
Advertisement

 

Advertisement
Advertisement