ਜੱਗ ’ਤੇ ਦੂਜੀ ਨਾ ਕੋਈ ਮਿਸਾਲ ਗੋਬਿੰਦ, ਉੱਚੇ ਸੁੱਚੇ ਸੀ ਤੇਰੇ ਖਿਆਲ ਗੋਬਿੰਦ।
ਜੱਗ ’ਤੇ ਦੂਜੀ ਨਾ ਕੋਈ ਮਿਸਾਲ ਗੋਬਿੰਦ,
ਉੱਚੇ ਸੁੱਚੇ ਸੀ ਤੇਰੇ ਖਿਆਲ ਗੋਬਿੰਦ।
ਲਾਲ ਚਾਰੇ ਹੀ ਕੌਮ ਲਈ ਵਾਰ ਦਿਤੇ,
ਰਖਿਆ ਇਕ ਵੀ ਨਾ ਤੁਸਾਂ ਨਾਲ ਗੋਬਿੰਦ।
ਜ਼ਫ਼ਰਨਾਮਾ ਲਿਖ ਔਰੰਗੇ ਨੂੰ ਚਿੱਤ ਕੀਤਾ,
ਤੀਰ ਵਰਗੀ ਕਲਮ ਕਮਾਲ ਗੋਬਿੰਦ।
ਤੇਰੇ ਅਹਿਸਾਨਾਂ ਦਾ ਦੇਣ ਨਹੀਂ ਦੇ ਸਕਦੇ,
ਸਦਾ ਰਿਣੀ ਹੈ ਸਾਡਾ ਵਾਲ ਵਾਲ ਗੋਬਿੰਦ।
ਲੋਥਾਂ ਪੁੱਤਾਂ ਦੀਆਂ ਤੱਕ ਵੀ ਅਡੋਲ ਰਹੇ,
ਤੁਸਾਂ ਬਦਲੀ ਨਾ ਅਪਣੀ ਚਾਲ ਗੋਬਿੰਦ।
ਸਰਬੰਸ ਦਾਨੀ ਤੂੰ ਸ਼ਹਿਨਸ਼ਾਹ ਦਾਤਾ,
ਤੇ ਆਪ ਹੀ ਰੂਪ ਅਕਾਲ ਗੋਬਿੰਦ।
ਆਪਾ ਵਾਰ ਕੇ ਕੌਮ ਦੀ ਲਾਜ ਰੱਖੀ,
ਮਜ਼ਲੂਮਾਂ ਲਈ ਬਣਿਆਂ ਢਾਲ ਗੋਬਿੰਦ।
ਤੇਰੀ ਸਿਫ਼ਤ ਦਾ ਨਾ ਕੋਈ ਅੰਤ ਦਾਤਾ,
ਦੀਪ ਅੱਖਰ ਲਿਆਵੇ ਕਿੱਥੋਂ ਭਾਲ ਗੋਬਿੰਦ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਬਠਿੰਡਾ।
ਮੋਬਾਈਲ : 98776-54596
