
ਟੂਟੀ ਖੋਲ੍ਹ ਪਾਣੀ ਨਾ ਜਾਏ ਭਰਿਆ, ਪਾਣੀ ਮੰਜੇ ’ਤੇ ਪਏ ਮੰਗਵਾਉਣ ਲੱਗ ਪਏ
ਬੱਚੇ ਜੰਮਦਿਆਂ ਦੇ ਚਿੱਟੇ ਵਾਲ ਹੁੰਦੇ,
ਨਾਲ ਸ਼ੈਪੂਆਂ ਅੱਜ ਨਹਾਉਣ ਲੱਗ ਪਏ।
ਟੂਟੀ ਖੋਲ੍ਹ ਪਾਣੀ ਨਾ ਜਾਏ ਭਰਿਆ,
ਪਾਣੀ ਮੰਜੇ ’ਤੇ ਪਏ ਮੰਗਵਾਉਣ ਲੱਗ ਪਏ।
ਚੌਵੀ ਘੰਟੇ ਹੀ ਸੁਸਤੀ ਪਈ ਰਹਿਦੀ,
ਬਾਂਹ ਮੱਥੇ ’ਤੇ ਰੱਖ ਕੇ ਸੌਣ ਲੱਗ ਪਏ।
ਰੋਟੀ ਘਰ ਦੀ ਤਾਂ ਚੰਗੀ ਲਗਦੀ ਨਾਹੀਂ,
ਬਰਗਰ ਪੀਜ਼ੇ ਘਰੇ ਮੰਗਵਾਉਣ ਲੱਗ ਪਏ।
ਰਹਿਦੇ ਮਾਰਦੇ, ਫੱਕੇ ਗੋਲੀਆਂ ਦੇ,
ਟੀਕੇ ਨਸ਼ੇ ਦੇ, ਭਰ ਭਰ ਲਾਉਣ ਲੱਗ ਪਏ।
ਕੁੜੀਆਂ ਫ਼ੈਸ਼ਨ ਵਿਚ ਹੀ ਜਾਣ ਰੁੜ੍ਹੀਆਂ,
ਮੁੰਡੇ ਰਾਂਝੇ ਨੇ ਸਭ ਅਖਵਾਉਣ ਲੱਗ ਪਏ।
ਅਜਕਲ੍ਹ ਨੂੰਹਾਂ ਤੋਂ ਰੋਟੀ ਨਾ ਪਕਦੀ ਏ,
ਤਾਹੀਂ ਹੋਟਲੋਂ ਰੋਟੀ ਮੰਗਵਾਉਣ ਲੱਗ ਪਏ।
ਗ਼ੁਲਾਮੀ ਵਾਲਿਆ, ਕਦਰ ਨਾ ਰਹੀ ਭੋਰਾ,
ਮਾਂ ਪਿਉ ’ਤੇ ਰੋਹਬ ਜਮਾਉਣ ਲੱਗ ਪਏ।
- ਬੂਟਾ ਗ਼ੁਲਾਮੀ ਵਾਲਾ, ਮੋਬਾਈਲ : 94171-97395