
ਸਰਪੰਚੀ ਪਿੱਛੇ ਹੋ ਗਏ ਵਾਕੇ, ਪਿਆ ਪਿੰਡਾਂ ਵਿਚ ਗਾਹ ਭਾਈ। ਇੱਟਾਂ ਰੋੜੇ੍ਹ ਚੱਲ ਗਏ ਕਿੱਧਰੇ, ਗੋਲੀ ਚੱਲੀ ਕਿਤੇ ਹੈ ਠਾਹ ਭਾਈ।
Poem in punjabi : ਸਰਪੰਚੀ ਪਿੱਛੇ ਹੋ ਗਏ ਵਾਕੇ, ਪਿਆ ਪਿੰਡਾਂ ਵਿਚ ਗਾਹ ਭਾਈ।
ਇੱਟਾਂ ਰੋੜੇ੍ਹ ਚੱਲ ਗਏ ਕਿੱਧਰੇ, ਗੋਲੀ ਚੱਲੀ ਕਿਤੇ ਹੈ ਠਾਹ ਭਾਈ।
ਪੱਗਾਂ ਲਾਹੀਆਂ ਸਿਰ ਵੀ ਪਾੜਤੇ, ਝੱਜੂ ਪਾਉਂਦੇ ਖਾਹ ਮਖਾਹ ਭਾਈ।
ਟਿੱਕਟਾਂ ਪਿੱਛੇ ਹੋਣ ਤਰਲੋ ਮੱਛੀ, ਬੜੀ ਕਰਦੇ ਨੇ ਲਾਹ ਪਾਹ ਭਾਈ।
ਪਿੰਡ ਛੋਟਾ ਸਰਪੰਚ ਨੇ ਬਾਹਲੇ, ਔਖਾ ਆਉਂਦੈ ਹੁਣ ਸਾਹ ਭਾਈ।
ਸਾਰਾ ਪਿੰਡ ਸਰਪੰਚੀ ਚਾਹੁੰਦੈ, ਕਿਸ ਦੀ ਮੰਨੀਏ ਸਲਾਹ ਭਾਈ।
ਜੁਮਲੇ ਸੁਣ ਕੇ ਹਾਸਾ ਆਉਂਦੈ, ਜਨਤਾ ਆਖੇ ਵਾਹ ਵਾਹ ਭਾਈ।
ਦੀਪ ਕਹੇ ਸਿੱਧੇ ਮੰਤਰੀ ਬਣ ਜਾਉ, ਬਸ ਵੇਚਣ ਲੱਗ ਜਾਉ ਚਾਹ ਭਾਈ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ। ਮੋਬਾਈਲ : 9877654596