Advertisement
  ਵਿਚਾਰ   ਕਵਿਤਾਵਾਂ  18 Jun 2020  ਕਾਹਦਾ ਮਾਣ ਸ੍ਰੀਰਾਂ ਦਾ

ਕਾਹਦਾ ਮਾਣ ਸ੍ਰੀਰਾਂ ਦਾ

ਸਪੋਕਸਮੈਨ ਸਮਾਚਾਰ ਸੇਵਾ
Published Jun 18, 2020, 10:55 am IST
Updated Jun 18, 2020, 10:55 am IST
ਕਾਹਦਾ ਮਾਣ ਕਰੇਂ ਸ੍ਰੀਰਾਂ ਦਾ, ਇਹ ਸੱਭ ਕੁੱਝ ਇਥੇ ਰਹਿ ਜਾਣਾ ਏ,
File Photo
 File Photo

ਕਾਹਦਾ ਮਾਣ ਕਰੇਂ ਸ੍ਰੀਰਾਂ ਦਾ, ਇਹ ਸੱਭ ਕੁੱਝ ਇਥੇ ਰਹਿ ਜਾਣਾ ਏ,

ਤੂੰ ਐਵੇਂ ਉਡਦਾ ਫਿਰਦਾ ਏਂ, ਚਾਰ ਮੋਢਿਆਂ ਧਰ ਤੈਨੂੰ ਲੈ ਜਾਣਾ ਏਂ

ਜਦ ਮੌਤ ਨਾਲ ਹੋਈ ਮੁਲਾਕਾਤ ਤੇਰੀ, ਤੇਰੇ ਅਪਣਿਆਂ ਪਾਸੇ ਹੋ ਬਹਿ ਜਾਣਾ ਏ,

ਜੋ ਧਰਮ ਜਾਤ ਬਣਾਏ ਤੇਰੇ ਨੇ, ਇਨ੍ਹਾਂ ਅਨੁਸਾਰ ਤੈਨੂੰ ਲੈ ਜਾਣਾ ਏ,

ਤੂੰ ਮੇਰੀ ਮੇਰੀ ਕਰਦਾ ਫਿਰਦਾ ਏਂ, ਦੋ ਗ਼ਜ਼ ਧਰਤੀ ਨੇ ਤੇਰੇ ਕੋਲ ਰਹਿ ਜਾਣਾ ਏ,

ਰਮਨ ਮਾਨ ਏਨੀ ਕੁ ਔਕਾਤ ਤੇਰੀ, ਤੂੰ ਇਸ ਤੋਂ ਵੱਧ ਗੱਲਾਂ ਕਹਿ ਜਾਨਾਂ ਏ।

-ਰਮਨ ਮਾਨ ਕਾਲੇਕੇ, ਸੰਪਰਕ : 9592778809

Advertisement
Advertisement

 

Advertisement
Advertisement