
ਮਹਿੰਗਾਈ ਨੇ ਜਮਾਂ ਹੀ ਅੱਤ ਕਰਤੀ, ਕਿੰਜ ਜਾਈਏ ਦੱਸ ਬਜ਼ਾਰ ਭਾਈ।
ਮਹਿੰਗਾਈ ਨੇ ਜਮਾਂ ਹੀ ਅੱਤ ਕਰਤੀ,
ਕਿੰਜ ਜਾਈਏ ਦੱਸ ਬਜ਼ਾਰ ਭਾਈ।
ਸਬਜ਼ੀਆਂ ਵੇਖ ਕੇ ਚਿੱਤ ਪਰਚਾਅ ਲਈਏ,
ਦਾਲਾਂ ਵੀ ਹੋਈਆਂ ਸੌ ਤੋਂ ਪਾਰ ਭਾਈ।
ਦੁੱਧ ਅੱਸੀ ਨੱਬੇ ਨੂੰ ਜਾ ਢੁਕਿਆ,
ਕਿੰਜ ਕਰੀਏ ਖੀਰ ਤਿਆਰ ਭਾਈ।
ਡਾਕਟਰ ਪਰਚੀ ਦਾ ਤਿੰਨ ਸੌ ਲੈਣ ਲੱਗੇ,
ਚੜਿ੍ਹਆ ਹੋਵੇ ਜੇ ਮਾਮੂਲੀ ਬੁਖਾਰ ਭਾਈ।
ਜਦ ਆਪਸ ਵਿਚ ਹੀ ਲੜਨ ਰਾਜੇ,
ਕਿੰਜ ਪਰਜਾ ਦੇਣਗੇ ਤਾਰ ਭਾਈ।
ਕਈ ਜਿੱਤ ਕੇ ਘਰਾਂ ਵਿਚ ਰਹੇ ਸੁੱਤੇ,
ਸੰਸਦ ਪਹੁੰਚੇ ਨਾ ਇਕ ਵਾਰ ਭਾਈ।
ਰਾਜ ਰਣਜੀਤ ਸਿਉਂ ਵਰਗਾ ਜੇ ਹੋਵੇ ਲਾਗੂ,
ਪਰਤ ਆਵੇਗੀ ਫਿਰ ਬਹਾਰ ਭਾਈ।
ਦੀਪ ਹਾਕਮਾਂ ਤਾਈਂ ਵੰਗਾਰ ਪਾਈਏ,
ਕੌਮ ਦੀ ਬਦਲੇਗੀ ਫਿਰ ਹੀ ਨੁਹਾਰ ਭਾਈ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
ਮੋਬਾ : 98776-54596